Trending News: ਅੱਜ ਦੇ ਸਮੇਂ ਵਿੱਚ ਸਿਰਫ਼ ਵਿਆਹ ਦੌਰਾਨ ਹੀ ਨਹੀਂ ਸਗੋਂ ਵਿਆਹ ਤੋਂ ਪਹਿਲਾਂ 'ਪੀ੍- ਵੈਡਿੰਗ' ਦੇ ਨਾਂ 'ਤੇ ਵਿਆਹ ਵਾਲੇ ਮੁੰਡੇ ਕੁੜੀਆਂ ਵੱਲੋਂ ਆਪਣੇ ਆਪ ਨੂੰ ਮਾਡਰਨ ਵਿਖਾਉਣ ਦੀ ਹੋੜ ਲੱਗੀ ਹੋਈ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਅਕਸਰ ਵਿਆਹ ਦੇ ਅਨੌਖੇ ਹੀ ਰਿਵਾਜ਼ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 


COMMERCIAL BREAK
SCROLL TO CONTINUE READING

ਵਿਆਹ ਦੇ ਵਿੱਚ ਕਈ ਵਾਰ ਲਾੜਾ- ਲਾੜੀ ਦੀਆਂ ਨੱਚਦੇ ਹੋਣ ਦੀਆਂ ਵੀਡੀਓ ਖੂਬ ਵਾਇਰਲ ਹੁੰਦੀਆਂ ਹਨ ਪਰ ਇਸ ਵਾਰ ਵਿਆਹ ਦੇ ਵਿੱਚ ਨੱਚਣ ਫਿਰਨ ਦੀ ਬਜਾਏ ਲਾੜਾ- ਲਾੜੀ ਨੇ ਨਵੀਂ ਮਿਸਾਲ ਪੇਸ਼ ਕੀਤਾ ਹੈ ਜਿਸਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦੱਸ ਦਈਏ ਕਿ ਗੁਰੂ ਘਰ ਨੂੰ ਮੰਨਣ ਵਾਲੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਗੁਰਸਿੱਖੀ ਨਾਲ ਜੁੜੇ ਹੋਏ ਹਨ। ਅਕਸਰ ਸਾਦਾ ਜੀਵਨ ਵਤੀਤ ਕਰਨ ਨੂੰ ਹੀ ਤਰਜੀਹ ਦੇ ਰਹੇ ਹਨ। 


ਇਹ ਵੀ ਪੜ੍ਹੋ: Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ

ਅਜਿਹਾ ਕੁਝ ਹੀ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਉੱਚ ਅਹੁਦੇ 'ਤੇ ਤੈਨਾਤ ਹੋਣ ਕਰਕੇ ਵੀ ਆਪਣੇ ਵਿਆਹ ਦੇ ਵਿੱਚ ਨੱਚਣ ਦੀ ਬਜਾਏ ਨਵੇਂ ਵਿਆਹੇ ਜੋੜੇ ਵੱਲੋਂ ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਤੁਰੰਤ ਬਾਅਦ ਕੀਰਤਨ ਕਰਦੇ ਹੋਏ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ ਗਈ। ਇਸ ਨਾਲ ਹੀ ਲਾੜਾ- ਲਾੜੀ ਨੇ ਆਪਣੇ ਹੀ ਵਿਆਹ ਵਿੱਚ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਹ ਵਿਆਹ ਹੁਣ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਆਹ ਦੀ ਤਾਰੀਫ ਵੀ ਹਰ ਪਾਸੇ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੀ ਹੈ।



ਇਹ ਵੀ ਪੜ੍ਹੋPunjab News: ਪੰਜਾਬ ਦੇ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਲਈ ਅੱਜ ਹੋਣਗੇ ਰਵਾਨਾ; CM ਮਾਨ ਖੁਦ ਦੇਣਗੇ ਹਰੀ ਝੰਡੀ