Salim Khan Threat: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਮਿਲੀ ਧਮਕੀ; ਔਰਤ ਨੇ ਲਾਰੈਂਸ ਬਿਸ਼ਨੋਈ ਦੇ ਨਾਮ `ਤੇ ਧਮਕਾਇਆ
Salim Khan Threat: ਅਦਾਕਾਰ ਸਲਮਾਨ ਖਾਨ ਨੂੰ ਕਈ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
Salim Khan Threat: ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ ਕਈ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਹੀ ਸਲਮਾਨ ਦੇ ਗੈਲੇਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਕੀਤੀ ਗਈ ਸੀ। ਹੁਣ ਕੁਝ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਹੋਈ ਇਕ ਔਰਤ ਨੇ ਧਮਕੀ ਦਿੱਤੀ ਹੈ। 18 ਸਤੰਬਰ ਜਦ ਸਲੀਮ ਖਾਨ ਸਵੇਰੇ ਸੈਰ ਉਤੇ ਨਿਕਲੇ ਹੋਏ ਸਨ।
ਇਸ ਦੌਰਾਨ ਉਨ੍ਹਾਂ ਕੋਲ ਇਕ ਅਣਜਾਣ ਔਰਤ ਆਈ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾ ਕਿਆ? ਜਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰ ਦੀ ਸੈਰ ਲਈ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਗਏ ਹੋਏ ਸਨ। ਇਸ ਦੌਰਾਨ ਸਕੂਟੀ ਉਤੇ ਸਵਾਰ ਔਰਤ ਸਲੀਮ ਖਾਨ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਧਮਕੀ ਦੇ ਕੇ ਫ਼ਰਾਰ ਹੋ ਗਈ। ਦਰਅਸਲ ਵਿੱਚ ਮਹਿਲਾ ਨੇ ਬੁਰਕਾ ਪਾਇਆ ਹੋਇਆ ਸੀ। ਫਿਲਹਾਲ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸਲਮਾਨ ਖਾਨ ਦੇ ਪਿਤਾ ਨੂੰ ਧਮਕੀ ਦੇਣ ਵਾਲੀ ਔਰਤ ਇਕੱਲੀ ਨਹੀਂ ਸੀ। ਸਕੂਟੀ ਉਪਰ ਉਸ ਦੇ ਨਾਲ ਇਕ ਪੁਰਸ਼ ਵੀ ਸੀ। ਦੋਵੇਂ ਸਕੂਟੀ ਉਤੇ ਹੀ ਬਾਂਦਰਾ ਦੇ ਬੈਂਡ ਸਟੈਂਡ ਇਲਾਕੇ ਵਿਚੋਂ ਆਏ ਸਨ। ਇਸ ਦੌਰਾਨ ਉਸ ਮਹਿਲਾ ਨੇ ਸਲੀਮ ਖਾਨ ਨੂੰ ਲਾਰੈਂਸ ਬਿਸ਼ਨੋਈ ਦੇ ਨਾਮ ਉਤੇ ਧਮਕੀ ਦਿੱਤੀ। ਬੁਰਕੇ ਵੱਚ ਆਈ ਔਰਤ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾ ਕਿਆ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਸਲੀਮ ਖਾਨ ਆਪਣੇ ਪਰਿਵਾਰ ਨਾਲ ਮੁੰਬਈ ਦੇ ਜੁਹੂ ਇਲਾਕੇ ਦੇ ਗਲੈਕਸੀ ਅਪਾਰਟਮੈਂਟ ਵਿੱਚ ਰਹਿੰਦੇ ਹਨ। ਉਹ ਕੋਰੋਨਾ ਲੌਕਡਾਊਨ ਦੌਰਾਨ ਸਵੇਰ ਦੀ ਸੈਰ 'ਤੇ ਜਾਣ ਕਾਰਨ ਵੀ ਵਿਵਾਦਾਂ 'ਚ ਘਿਰ ਗਏ ਹਨ। ਫਿਰ ਉਸ ਨੇ ਕਿਹਾ ਕਿ ਉਹ 40 ਸਾਲਾਂ ਤੋਂ ਸਵੇਰ ਦੀ ਸੈਰ 'ਤੇ ਜਾ ਰਿਹਾ ਹੈ ਕਿਉਂਕਿ ਉਸ ਨੂੰ ਪਿੱਠ ਦੇ ਹੇਠਲੇ ਹਿੱਸੇ ਦੀ ਸਮੱਸਿਆ ਹੈ ਅਤੇ ਡਾਕਟਰ ਨੇ ਅਜਿਹਾ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : IND vs BAN 1st Test Match: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇਨਈ 'ਚ ਪਹਿਲੇ ਟੈਸਟ ਮੈਚ, ਜਾਣੋ ਪਿੱਚ ਰਿਪੋਰਟ