PM Modi Security Breach: ਕਰਨਾਟਕ ਵਿੱਚ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਪੀਐਮ ਦੀ ਰੈਲੀ ਦੌਰਾਨ ਸੁਰੱਖਿਆ ਵਿੱਚ ਗੜਬੜੀ ਹੋਈ ਹੈ। ਤਿੰਨ ਮਹੀਨਿਆਂ 'ਚ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਹਲਚਲ ਮਚ ਗਈ ਹੈ। ਪ੍ਰਧਾਨ ਮੰਤਰੀ ਵੱਲ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਅਕਤੀ ਫੜਿਆ ਗਿਆ ਹੈ। ਮੌਕੇ 'ਤੇ ਪੁਲਿਸ ਫੋਰਸ ਤੈਨਾਤ ਸੀ। 


COMMERCIAL BREAK
SCROLL TO CONTINUE READING

ਜਿਵੇਂ ਹੀ ਉਸ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਰਸਤੇ ਵਿੱਚ ਹੀ ਦਬੋਚ ਲਿਆ। ਸੁਰੱਖਿਆ ਏਜੰਸੀਆਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਅਕਤੀ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Same-Sex Marriage News: ਦੋ ਕੁੜੀਆਂ ਆਪਸ 'ਚ ਕਰਵਾਉਣਾ ਚਾਹੁੰਦੀਆਂ ਸੀ ਵਿਆਹ, ਜਦੋਂ ਨਾ ਹੋ ਸਕਿਆ ਤਾਂ ਚੁੱਕਿਆ ਖੌਫ਼ਨਾਕ ਕਦਮ

ਇਹ ਪੂਰੀ ਘਟਨਾ ਦਾਵਣਗੇਰੇ ਦੀ ਹੈ। ਇੱਥੇ ਪੀਐਮ ਮੋਦੀ ਦਾ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ। ਸੜਕ ਦੇ ਦੋਵੇਂ ਪਾਸੇ ਭੀੜ ਇਕੱਠੀ ਹੋ ਗਈ ਸੀ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਵਿਅਕਤੀ ਨੇ ਭੱਜ ਕੇ ਪੀਐਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਹ ਵਿਅਕਤੀ ਪ੍ਰਧਾਨ ਮੰਤਰੀ ਦੀ ਕਾਰ ਦੇ ਨੇੜੇ ਪਹੁੰਚਿਆ ਸੀ। ਦੱਸਿਆ ਗਿਆ ਕਿ ਇਹ ਵਿਅਕਤੀ ਕਾਫ਼ਲੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੀਐਮ ਦੇ ਇੰਨੇ ਨੇੜੇ ਆਉਣਾ ਇੱਕ ਗੰਭੀਰ ਸਵਾਲ ਮੰਨਿਆ ਜਾ ਰਿਹਾ ਹੈ।


 ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਕਰਨਾਟਕ ਦੌਰੇ 'ਤੇ ਸਨ। ਉਨ੍ਹਾਂ ਨੇ ਉੱਥੇ ਇੱਕ ਜਨਤਕ ਮੀਟਿੰਗ ਕੀਤੀ, ਜਿਸ ਤੋਂ ਬਾਅਦ ਰੋਡ ਸ਼ੋਅ ਕੀਤਾ। ਦਰਅਸਲ, ਪੀਐਮ ਦੇ ਰੋਡ ਸ਼ੋਅ ਲਈ ਤਿੰਨ ਤੋਂ ਚਾਰ ਪਰਤਾਂ ਦੀ ਸੁਰੱਖਿਆ ਰੱਖੀ ਗਈ ਸੀ। ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਾਏ ਗਏ ਸਨ। ਇੱਥੇ ਮੌਜੂਦ ਲੋਕਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਹ ਬੈਰੀਕੇਡ ਟੱਪ ਕੇ ਸੜਕ 'ਤੇ ਨਾ ਆਉਣ। ਤੁਹਾਨੂੰ ਸਿਰਫ਼ ਹੈਲੋ ਕਹਿਣਾ ਹੈ। ਇਸ ਦੇ ਬਾਵਜੂਦ ਮੁਲਜ਼ਮ ਨੌਜਵਾਨ ਬੈਰੀਕੇਡ ਟੱਪ ਕੇ ਪੀਐੱਮ ਵੱਲ ਵਧਣ ਲੱਗਾ। ਹਾਲਾਂਕਿ ਮੌਕੇ 'ਤੇ ਮੌਜੂਦ ਪੁਲਿਸ ਅਤੇ ਹੋਮ ਗਾਰਡ ਨੇ ਉਸ ਨੂੰ ਫੜ ਲਿਆ। ਐਸਪੀਜੀ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।