Delhi Excise policy News:  ਅਦਾਲਤ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਵਰਕਰ ਸੜਕਾਂ 'ਤੇ ਉਤਰ ਆਏ ਹਨ।


COMMERCIAL BREAK
SCROLL TO CONTINUE READING

ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਾਨਫਰੰਸ ਕਰਕੇ ਦਿੱਲੀ ਦੀ ਕਥਿਤ ਆਬਕਾਰੀ ਪਾਲਿਸੀ ਘਪਲੇ ਨੂੰ ਲੈ ਕੇ ਭਾਜਪਾ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਕਥਿਤ ਆਬਕਾਰੀ ਪਾਲਿਸੀ ਘਪਲੇ ਵਿੱਚ ਪਿਛਲੇ ਦੋ ਸਾਲ ਤੋਂ ਸੀਬੀਆਈ ਅਤੇ ਈਡੀ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਦੋ ਸਾਲਾਂ ਵਿੱਚ ਇਕ ਸਵਾਲ-ਵਾਰ ਸਾਹਮਣੇ ਆਇਆ ਹੈ।


ਸ਼ਰਦ ਰੈੱਡੀ ਨਾਲ ਜੁੜੇ ਤਾਰ


ਈਡੀ ਨੇ ਜਾਂਚ ਵਿੱਚ ਮਨੀ ਟ੍ਰੇਲ ਦੀ ਗੱਲ ਕਹੀ ਗਈ ਹੈ। ਅਜਿਹੇ ਹਾਲਾਤ ਵਿੱਚ ਪੈਸੇ ਕਿੱਥੇ ਗਏ। ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ, ਮੰਤਰੀ ਜਾਂ ਵਰਕਰਾਂ ਕੋਲੋਂ ਅਪਰਾਧ ਦੀ ਕੋਈ ਰਕਮ ਬਰਾਮਦ ਨਹੀਂ। ਇਸ ਮਾਮਲੇ ਵਿੱਚ ਦੋ ਦਿਨ ਪਹਿਲਾਂ ਸਿਰਫ਼ ਇੱਕ ਸਖ਼ਸ਼ ਸ਼ਰਦ ਚੰਦਰ ਰੈਡੀ ਦੇ ਬਿਆਨ ਦੇ ਆਧਾਰ ਉਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਅਰਬਿੰਦੋ ਫਾਰਮਾ ਦੇ ਮਾਲਕ ਹਨ।


ਉਨ੍ਹਾਂ ਨੇ 9 ਨਵੰਬਰ 2022 ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੇ ਸਾਫ ਕਿਹਾ ਕਿ ਉਹ ਕਦੇ ਵੀ ਅਰਵਿੰਦ ਕੇਜਰੀਵਾਲ ਤੋਂ ਨਹੀਂ ਮਿਲੇ ਜਾਂ ਗੱਲ ਨਹੀਂ ਕੀਤੀ ਅਤੇ ਉਨ੍ਹਾਂ ਦਾ ਆਪ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇੰਨਾ ਕਹਿੰਦੇ ਹੀ ਉਨ੍ਹਾਂ ਨੇ ਅਗਲੇ ਹੀ ਦਿਨ ਈਡੀ ਨੇ ਗ੍ਰਿਫ਼ਤਾਰ ਕਰ ਲਿਆ। ਕਈ ਮਹੀਨਿਆਂ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਿਆਨ ਬਦਲ ਦਿੱਤਾ।


ਪੈਸੇ ਕਿਥੇ ਗਿਆ-ਆਤਿਸ਼ੀ


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਨੀਤੀ  ਮਾਮਲੇ ਵਿੱਚ ਗੱਲਬਾਤ ਕੀਤੀ। ਉਨ੍ਹਾਂ ਦੇ ਇੰਨਾ ਕਹਿੰਦੇ ਹੀ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਪੈਸਾ ਕਿਥੇ? ਪੈਸਾ ਦਾ ਰਸਤਾ ਕਿਥੇ ਹੈ?


ਆਤਿਸ਼ੀ ਨੇ ਅੱਗੇ ਕਿਹਾ ਕਿ ਚੋਣ ਬਾਂਡ ਦਿਖਾਉਂਦੇ ਹੋਏ ਕਿਹਾ ਕਿ ਸ਼ਰਦ ਚੰਦਰ ਰੈਡੀ ਨੇ ਇਲਕਟੋਰਲ ਬਾਂਡ ਜ਼ਰੀਏ ਭਾਜਪਾ ਨੂੰ ਪੈਸਾ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ 55 ਕਰੋੜ ਰੁਪਏ ਇਲੈਕਟੋਰਲ ਬਾਂਡ ਦਿੱਤੇ। ਇਸ ਤੋਂ ਮਨੀ ਟ੍ਰੇਲ ਸਾਫ਼ ਹੁੰਦਾ ਹੈ। 


ਕਰੋੜ ਰੁਪਏ ਦਾ ਚੰਦਾ ਦਿੱਤਾ


ਸ਼ਰਦ ਚੰਦਰ ਰੈਡੀ ਦੀ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਦਿੱਤੇ ਗਏ ਹਨ। ਸ਼ਰਤ ਰੈਡ ਦੀ ਕੰਪਨੀ ਅਰਬਿੰਦੋ ਫਾਰਮਾ, ਏਪੀਐਲ ਹੈਲਥ ਕੇਅਰ ਜ਼ਰੀਏ ਭਾਜਪਾ ਦੇ ਬੈਂਕ ਅਕਾਊਂਟ ਵਿੱਚ ਇਲੈਕਟੋਰਲ ਬਾਂਡ ਦੇ ਰੂਪ ਵਿਚ ਚੋਣ ਚੰਦਾ ਪੁੱਜਿਆ।


ਆਮ ਆਦਮੀ ਪਾਰਟੀ ਨੇ ਦਾਅ ਕੀਤਾ ਕਿ ਇਹੀ ਹੈ ਉਹ ਮਨੀ ਟ੍ਰੇਲ ਜਾ ਈਡੀ ਕਥਿਤ ਸ਼ਰਾਬ ਘਪਲੇ ਵਿਚ ਲੱਭ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਨੇ ਚੁਣੌਤੀ ਦਿੱਤੀ ਕਿ ਹੁਣ ਈਡੀ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਗ੍ਰਿਫਤਾਰ ਕਰਕੇ ਦਿਖਾਏ। ਸ਼ਰਤ ਰੈਡੀ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁਲਜ਼ਮ ਸਨ, ਸਰਕਾਰੀ ਗਵਾਹ ਬਣ ਜਾਣ ਤੋਂ ਬਾਅਦ ਫਿਲਹਾਲ ਜ਼ਮਾਨਤ ਉਤੇ ਬਾਹਰ ਹੈ।


ਇਹ ਵੀ ਪੜ੍ਹੋ : Delhi News: CM ਕੇਜਰੀਵਾਲ ਨੇ ACP 'ਤੇ ਦੁਰਵਿਵਹਾਰ ਦਾ ਲਗਾਇਆ ਦੋਸ਼, ਅਦਾਲਤ ਨੂੰ ਹਟਾਉਣ ਦੀ ਕੀਤੀ ਮੰਗ