Air India Flight Passenger News: ਏਅਰ ਇੰਡੀਆ ਦੀ ਫਲਾਈਟ 'ਚ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫਲਾਈਟ 'ਚ ਸਵਾਰ ਇੱਕ ਯਾਤਰੀ ਨੇ ਪਹਿਲਾਂ ਫਰਸ਼ 'ਤੇ ਪਿਸ਼ਾਬ ਕੀਤਾ। ਇੰਨਾ ਹੀ ਨਹੀਂ ਉਹ ਜਹਾਜ਼ 'ਚ ਥੁੱਕਦਾ ਵੀ ਰਿਹਾ। ਇਹ ਫਲਾਈਟ ਮੁੰਬਈ ਤੋਂ ਦਿੱਲੀ (Air India Mumbai Delhi Flight news) ਆ ਰਹੀ ਸੀ। ਇਹ ਘਟਨਾ 24 ਜੂਨ ਦੀ ਹੈ। ਮੁਲਜ਼ਮ ਦਾ ਨਾਂ ਰਾਮ ਸਿੰਘ ਹੈ। ਉਸ ਨੂੰ ਦਿੱਲੀ ਦੇ ਆਈਜੀਆਈ ਪੁਲਿਸ (ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ) ਦੇ ਹਵਾਲੇ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਯਾਤਰੀ ਦੀ ਕੈਬਿਨ ਕਰੂ ਮੈਂਬਰ ਅਤੇ ਹੋਰ ਯਾਤਰੀਆਂ ਨਾਲ ਬਹਿਸ ਹੋ ਗਈ। ਚਾਲਕ ਦਲ ਦੇ ਮੈਂਬਰ ਨੇ ਤੁਰੰਤ ਜਹਾਜ਼ ਦੇ ਪਾਇਲਟ ਅਤੇ ਏਅਰ ਇੰਡੀਆ ਦੀ ਸੁਰੱਖਿਆ ਨੂੰ ਸੂਚਿਤ ਕੀਤਾ। ਯਾਤਰੀ ਰਾਮ ਸਿੰਘ ਨੂੰ ਦਿੱਲੀ ਉਤਰਦੇ ਹੀ ਆਈਜੀਆਈ ਏਅਰਪੋਰਟ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਫਲਾਈਟ ਨੰਬਰ AIC866 ਦੀ ਹੈ। ਦਿੱਲੀ ਪੁਲਿਸ (Delhi Police) ਮੁਲਜ਼ਮ ਖ਼ਿਲਾਫ਼ 294/510 ਤਹਿਤ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ: Punjab News: ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ 'ਤੇ ਲੁੱਟ, CCTV 'ਚ ਕੈਦ ਹੋਈ ਵਾਰਦਾਤ


ਪੁਲਿਸ ਨੇ ਦੱਸਿਆ ਕਿ ਯਾਤਰੀ ਫਲਾਈਟ ਦੌਰਾਨ ਸੀਟ ਨੰਬਰ 17ਐੱਫ 'ਤੇ ਬੈਠਾ ਸੀ। ਉਸਨੇ ਫਰਸ਼ 'ਤੇ ਸ਼ੌਚ ਕੀਤਾ ਅਤੇ ਪਿਸ਼ਾਬ ਕਰ ਦਿੱਤਾ। ਦੱਸ ਦਈਏ ਕਿ 24 ਅਪ੍ਰੈਲ 2023 ਨੂੰ ਵੀ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਇੱਕ ਯਾਤਰੀ ਦੇ ਪਿਸ਼ਾਬ ਕਰਨ ਦੀ ਘਟਨਾ ਸਾਹਮਣੇ ਆਈ ਸੀ। ਸੂਤਰਾਂ ਮੁਤਾਬਕ ਫਲਾਈਟ 'ਚ ਇਕ ਭਾਰਤੀ ਵਿਅਕਤੀ ਨੇ ਕਥਿਤ ਤੌਰ 'ਤੇ ਇਕ ਸਹਿ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ।


ਜਾਣਕਾਰੀ ਮੁਤਾਬਕ ਜਹਾਜ਼ ਦੇ ਦਿੱਲੀ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਏਅਰਲਾਈਨ ਤੋਂ ਰਿਪੋਰਟ ਮਿਲਣ ਤੋਂ ਬਾਅਦ ਡੀਜੀਸੀਏ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਆਪਣੀ ਅੰਦਰੂਨੀ ਪ੍ਰਕਿਰਿਆ ਦੇ ਤਹਿਤ ਮਾਮਲੇ ਦੀ ਹੋਰ ਜਾਂਚ ਕਰੇਗਾ।


ਇਹ ਵੀ ਪੜ੍ਹੋ: ਪੰਜਾਬ ਦੀਆਂ ਸੜਕਾਂ 'ਤੇ ਅੱਜ ਨਹੀਂ ਦੋੜਣਗੀਆ ਪਨਬਸ ਅਤੇ ਰੋਡਵੇਜ਼ ਦੀਆਂ ਬੱਸਾਂ! ਜਾਣੋ ਪੂਰਾ ਮਾਮਲਾ