Vehicles Price Hike: ਟਾਟਾ ਨੇ ਗੱਡੀਆਂ ਦੇ ਰੇਟਾਂ ਵਿੱਚ 2% ਤੱਕ ਕੀਤਾ ਵਾਧਾ, ਟੂ ਵੀਲ੍ਹਰ ਵੀ ਹੋਏ ਮਹਿੰਗੇ !
Vehicles Price Hike: ਹੀਰੋ ਕੰਪਨੀ ਨੇ ਕੁੱਝ ਚੋਣਵੇਂ ਵਾਹਨਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ `ਚ 1,500 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਟਾਟਾ ਮੋਟਰਜ਼ ਨੇ ਆਪਣੇ ਸਾਰੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ `ਚ 2 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ।
Vehicles Price Hike: ਅੱਜ (1 ਜੁਲਾਈ) ਤੋਂ ਹੀਰੋ ਮੋਟੋਕਾਰਪ ਅਤੇ ਟਾਟਾ ਮੋਟਰਜ਼ ਦੀਆਂ ਗੱਡੀਆਂ ਮਹਿੰਗੀਆਂ ਹੋ ਗਈਆਂ ਹਨ। ਹੀਰੋ ਕੰਪਨੀ ਨੇ ਕੁੱਝ ਚੋਣਵੇਂ ਵਾਹਨਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ 'ਚ 1,500 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਟਾਟਾ ਮੋਟਰਜ਼ ਨੇ ਆਪਣੇ ਸਾਰੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ 'ਚ 2 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਲਾਗਤ ਵਧਣ ਕਾਰਨ ਲਿਆ ਗਿਆ ਇਹ ਫ਼ੈਸਲਾ
ਵਾਹਨਾਂ ਦੀਆਂ ਕੀਮਤਾਂ ਵਧਾਉਣ ਦੇ ਫ਼ੈਸਲੇ 'ਤੇ ਦੋਵਾਂ ਕੰਪਨੀਆਂ ਨੇ ਕਿਹਾ ਕਿ ਲਾਗਤ ਵਧਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਟਾਟਾ ਨੇ ਐਕਸਚੇਂਜ ਫਾਈਲਿੰਗ ਵਿੱਚ ਇਹ ਜਾਣਕਾਰੀ ਦਿੱਤੀ ਸੀ ਜਦੋਂ ਕਿ ਹੀਰੋ ਮੋਟੋਕਾਰਪ ਨੇ 24 ਜੂਨ ਨੂੰ ਇਹ ਜਾਣਕਾਰੀ ਦਿੱਤੀ ਸੀ।
ਟਾਟਾ ਮੋਟਰਜ਼ ਦਾ ਕਹਿਣਾ ਹੈ ਕਿ ਕੀਮਤਾਂ 'ਚ ਵਾਧਾ ਸਾਰੇ ਵਪਾਰਕ ਵਾਹਨਾਂ ਦੀ ਰੇਂਜ 'ਤੇ ਲਾਗੂ ਹੋਵੇਗਾ 'ਤੇ ਇਹ ਵਾਧਾ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟਸ ਦੇ ਮੁਤਾਬਿਕ ਹੋਵੇਗਾ। ਇਸ ਦੇ ਨਾਲ ਹੀ ਹੀਰੋ ਮੋਟੋਕਾਰਪ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਸਾਰੇ ਵਾਹਨਾਂ 'ਤੇ ਲਾਗੂ ਨਹੀਂ ਹੋਵੇਗਾ।
ਟਾਟਾ ਮੋਟਰਜ਼ ਦਾ ਸਾਲਾਨਾ ਮੁਨਾਫ਼ਾ 1000% ਵਧਿਆ
ਵਿੱਤੀ ਸਾਲ 2024 ਵਿੱਚ ਟਾਟਾ ਮੋਟਰਜ਼ ਦਾ ਮੁਨਾਫ਼ਾ 1000% ਤੋਂ ਵੱਧ ਵਧ ਕੇ 31,807 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2023 'ਚ ਮੁਨਾਫ਼ਾ 2,689 ਕਰੋੜ ਰੁਪਏ ਸੀ। 10 ਮਈ ਨੂੰ ਟਾਟਾ ਮੋਟਰਜ਼ ਨੇ ਆਪਣੀ ਚੌਥੀ ਤਿਮਾਹੀ 'ਤੇ ਸਾਲਾਨਾ ਨਤੀਜੇ ਜਾਰੀ ਕੀਤੇ। ਇਸ ਦੇ ਨਾਲ ਹੀ ਚੌਥੀ ਤਿਮਾਹੀ ਮਤਲਬ ਜਨਵਰੀ-ਮਾਰਚ ਦੇ ਤਿੰਨ ਮਹੀਨਿਆਂ 'ਚ ਟਾਟਾ ਮੋਟਰਜ਼ ਦਾ ਸਾਲਾਨਾ ਆਧਾਰ ਮੁਨਾਫ਼ਾ 218.93 ਫ਼ੀਸਦੀ ਵਧ ਕੇ 17,528.59 ਕਰੋੜ ਰੁਪਏ ਹੋ ਗਿਆ ਹੈ। ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ ਕੰਪਨੀ ਨੇ 5,496.04 ਕਰੋੜ ਰੁਪਏ ਦਾ ਨੈੱਟ ਪ੍ਰੋਫਿਟ ਦਰਜ ਕੀਤਾ ਸੀ।
ਸਾਲਾਨਾ ਆਮਦਨ ਰਿਕਾਰਡ 4.37 ਲੱਖ ਕਰੋੜ ਰੁਪਏ ਤੱਕ ਪਹੁੰਚਿਆ
ਟਾਟਾ ਮੋਟਰਜ਼ ਦੀ ਪੂਰੇ ਸਾਲ (2023-2024) ਦੀ ਆਮਦਨ ਵਧ ਕੇ 4.37 ਲੱਖ ਕਰੋੜ ਰੁਪਏ ਹੋ ਗਈ। ਇਹ ਕਿਸੇ ਵੀ ਸਾਲ ਵਿੱਚ ਕੰਪਨੀ ਦੀ ਸਭ ਤੋਂ ਵੱਧ ਆਮਦਨ ਦਾ ਰਿਕਾਰਡ ਹੈ। ਵਿੱਤੀ ਸਾਲ 2022-2023 'ਚ ਆਮਦਨ 3.45 ਲੱਖ ਕਰੋੜ ਰੁਪਏ ਸੀ। ਮਤਲਬ ਕਿ ਆਮਦਨ 'ਚ 26.58% ਦਾ ਵਾਧਾ ਹੋਇਆ ਹੈ।
ਚੌਥੀ ਤਿਮਾਹੀ ਦਾ ਮੁਨਾਫ਼ਾ 18% ਵਧ ਕੇ 1,016 ਕਰੋੜ ਹੋਇਆ
ਟੂ ਵੀਲ੍ਹਰ ਕੰਪਨੀ ਹੀਰੋ ਮੋਟੋਕਾਰਪ ਦਾ ਮੁਨਾਫ਼ਾ 2024 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿੱਚ ਸਾਲਾਨਾ ਆਧਾਰ 'ਤੇ 18% ਵਧ ਕੇ 1,016.05 ਕਰੋੜ ਰੁਪਏ ਹੋ ਗਿਆ ਹੈ। ਇੱਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਕੰਪਨੀ ਨੇ 858.93 ਕਰੋੜ ਰੁਪਏ ਦਾ ਸਟੈਂਡਅਲੋਨ ਨੈੱਟ ਪ੍ਰੋਫਿਟ ਦਰਜ ਕੀਤਾ ਸੀ।
ਕੰਪਨੀ ਨੇ ਵਿੱਤੀ ਸਾਲ 2024 'ਚ 56.21 ਲੱਖ ਵਾਹਨ ਵੇਚੇ
ਕੰਪਨੀ ਨੇ 2024 ਦੀ ਚੌਥੀ ਤਿਮਾਹੀ ਮਤਲਬ Q4FY24 'ਚ ਮੋਟਰਸਾਈਕਲਾਂ 'ਤੇ ਸਕੂਟਰਾਂ ਦੀਆਂ 13.92 ਲੱਖ ਯੂਨਿਟਾਂ ਵੇਚੀਆਂ, ਜਦੋਂ ਕਿ ਉਸ ਨੇ Q4FY23 ਵਿੱਚ 12.70 ਲੱਖ ਯੂਨਿਟ ਵੇਚੇ। ਪੂਰੇ ਵਿੱਤੀ ਸਾਲ ਦੌਰਾਨ 56.21 ਲੱਖ ਵਾਹਨਾਂ ਦੀ ਵਿੱਕਰੀ ਹੋਈ। 2023 ਵਿੱਚ ਇਹ 53.29 ਲੱਖ ਸੀ।