Happy Teachers Day 2024: ਹਰ ਸਾਲ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ (Teachers Day 2024) ਵਜੋਂ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ ਯੂਨੈਸਕੋ ਦੁਆਰਾ ਸਾਲ 1994 ਵਿੱਚ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਅਤੇ ਚੇਲੇ ਦੇ ਰਿਸ਼ਤੇ ਦਾ ਇੱਕ ਵੱਖਰਾ ਮਹੱਤਵ ਹੈ। ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਵਿਸ਼ਵ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।   ਭਾਰਤ ਵਿੱਚ ਇਹ ਦਿਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ਵਿੱਚ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।


COMMERCIAL BREAK
SCROLL TO CONTINUE READING

ਕਿਉਂ ਮਨਾਇਆ ਜਾਂਦਾ ਹੈ
ਹੁਣ ਕੁੱਝ ਲੋਕਾਂ ਦੇ ਮਨ ਵਿੱਚ ਸਵਾਲ ਇਹ ਆਉਂਦਾ ਹੈ ਕਿ ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ ਹੁੰਦਾ ਹੈ।ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ।ਉਨ੍ਹਾਂ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ।


ਰਾਧਾਕ੍ਰਿਸ਼ਣਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਉਹ ਬਹੁਤ ਹੋਣਹਾਰ ਵਿਦਿਆਰਥੀ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਆਪਣੇ ਇਸ ਛੋਟੇ ਬੇਟੇ ਨੂੰ ਅੰਗਰੇਜ਼ੀ ਨਹੀਂ ਸਿੱਖਣ ਦੇਣਾ ਚਾਹੁੰਦੇ ਸਨ।ਉਹ ਚਾਹੁੰਦੇ ਸਨ ਕਿ ਰਾਧਾਕ੍ਰਿਸ਼ਣਨ ਮੰਦਰ ਦੇ ਪੁਜਾਰੀ ਬਣਨ ਪਰ ਉਹ ਨਹੀਂ ਰੁਕੇ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਮੈਸੂਰ,ਕੋਲਕਾਤਾ, ਆਕਸਫੋਰਡ ਅਤੇ ਬਾਅਦ ਵਿੱਚ ਸ਼ਿਕਾਗੋ ਵਿੱਚ ਵੀ ਸਿੱਖਿਆ ਮਾਹਰ ਦੇ ਤੌਰ ਤੇ ਗਏ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਬ੍ਰਿਟਿਸ਼ ਸਰਕਾਰ ਨੇ 'ਸਰ' ਦੀ ਉਪਾਧੀ ਨਾਲ ਸਨਮਾਨਤ ਕੀਤਾ। 1954 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ।


1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਐਲਾਨ ਕਰ ਦਿੱਤਾ। ਖ਼ੂਬਸੂਰਤ ਸ਼ਾਇਰੀ "ਜੋ ਸਾਨੂੰ ਇਨਸਾਨ ਬਣਾਉਂਦਾ ਹੈ ਅਤੇ ਸਾਨੂੰ ਸਹੀ ਅਤੇ ਗਲਤ ਦੀ ਪਛਾਣ ਦਿੰਦਾ ਹੈ ਅਸੀਂ ਦੇਸ਼ ਦੇ ਉਨ੍ਹਾਂ ਨਿਰਮਾਤਾਵਾਂ ਨੂੰ ਸਲਾਮ ਕਰਦੇ ਹਾਂ। ਅਧਿਆਪਕ ਦਿਵਸ ਮੁਬਾਰਕ !!"


ਅਧਿਆਪਕ ਦਿਵਸ ਦੀ ਮਹੱਤਤਾ
ਭਾਰਤੀ ਸੰਸਕ੍ਰਿਤੀ ਗੁਰੂ ਅਤੇ ਸ਼ਿਸ਼ਯ (ਅਧਿਆਪਕ ਅਤੇ ਵਿਦਿਆਰਥੀ) ਦੇ ਰਿਸ਼ਤੇ ਨੂੰ ਬਹੁਤ ਮਹੱਤਵ ਦਿੰਦੀ ਹੈ। 5 ਸਤੰਬਰ ਨੂੰ ਅਧਿਆਪਕ ਦਿਵਸ ਨਾ ਸਿਰਫ਼ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਮਨਾਉਂਦਾ ਹੈ, ਸਗੋਂ ਇਹ ਅਧਿਆਪਕਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਵੀ ਸਨਮਾਨ ਕਰਦਾ ਹੈ। ਜਿੱਥੇ ਵਿਦਿਆਰਥੀਆਂ ਨੂੰ ਆਪਣਾ ਧੰਨਵਾਦ ਅਤੇ ਪ੍ਰਸ਼ੰਸਾ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਲਈ ਇੱਕ ਸਿਹਤਮੰਦ ਅਤੇ ਪ੍ਰੇਰਣਾਦਾਇਕ ਮਾਹੌਲ ਬਣਾਉਣ ਦਾ ਮੌਕਾ ਮਿਲਦਾ ਹੈ।