ਨਿਊਯਾਰਕ : ਅਮਰੀਕੀ ਮਲਟੀਨੈਸ਼ਨਲ ਕੰਪਨੀ ਨਾਇਕੀ (Nike) ਨੇ ਵਿਵਾਦਾਂ ਵਿੱਚ ਘਿਰੇ ਸ਼ੈਤਾਨੀ ਜੁੱਤਿਆਂ (Satan Shoes) ਨਾਲ ਜੁੜਿਆ ਕੇਸ ਜਿੱਤ ਲਿਆ ਹੈ ਇਨ੍ਹਾਂ ਜੁੱਤਿਆਂ ਦੀ ਖਾਸੀਅਤ ਹੈ ਕਿ ਇਸ ਨੂੰ ਬਣਾਉਣ ਦੇ ਵਿੱਚ ਇਨਸਾਨੀ ਖ਼ੂਨ ਦਾ ਇਸਤੇਮਾਲ ਕੀਤਾ ਗਿਆ ਹੈ 


COMMERCIAL BREAK
SCROLL TO CONTINUE READING

 ਜਾਣ ਲਓ ਕਿ ਬਰੋਕਲੀ ਨਾਟ ਕਲੈਕਟਿਵ ( Brooklyn Art Collective,MSCHF) ਨੇ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਨਾਇਕੀ ਦੇ ਸ਼ੈਤਾਨੀ ਬੂਟਾਂ ਵਿੱਚ ਜੋ ਖ਼ੂਨ ਹੈ ਉਸ ਦੀ ਇੱਕ ਇੱਕ ਬੂੰਦ ਇਨਸਾਨੀ ਖ਼ੂਨ ਦੀ ਹੈ ਜੋ ਕਿ MSCHF ਦੇ ਮੈਂਬਰਾਂ ਨੇ ਡੋਨੇਟ ਕੀਤਾ ਸੀ


Nike ਨੇ ਕੀਤਾ ਇਹ ਦਾਅਵਾ 


ਫ੍ਰੀ ਪ੍ਰੈਸ ਜਨਰਲ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਨਾਇਕੀ (Nike) ਨੇ ਕਿਹਾ ਕਿ  MSCHF ਅਤੇ ਉਨ੍ਹਾਂ ਵੱਲੋਂ ਬਣਾਏ ਬੂਟਾ ਦੀ ਗਲਤ ਫੈਮੀ ਫੈਲਾਉਣ ਦਾ ਕੰਮ ਕੀਤਾ ਉਨ੍ਹਾਂ ਨੇ ਨਾਇਕੀ (Nike) ਦੀ ਬਰਾਂਡ ਇਮੇਜ ਨੂੰ ਖ਼ਰਾਬ ਕੀਤਾ ਹੈ  ਹਾਲਾਂਕਿ MSCHF ਦਾ ਪੱਖ ਰੱਖਦੇ ਹੋਏ ਵਕੀਲ ਨੇ ਕਿਹਾ ਕਿ ਹੁਣ ਹੋਰ ਸ਼ੈਤਾਨੀ ਬੂਟ ਬਣਾਉਣ ਦਾ ਕੋਈ ਪਲਾਨ ਨਹੀਂ ਹੈ, MSCHF ਨੇ ਸਿਰਫ਼ 666 ਸ਼ੈਤਾਨੀ ਬੂਟ ਬਣਾਏ ਸਨ, MSCHF ਸ਼ੈਤਾਨੀ ਬੂਟਾਂ ਨੂੰ 1,018 ਅਮਰੀਕੀ ਡਾਲਰ ਯਾਨਿਕ ਸਿਰਫ਼ 74,607  ਰੁਪਏ ਵਿਚ ਵੇਚ ਰਹੀ ਸੀ.


ਬਰਾਂਡ ਇਮੇਜ ਖ਼ਰਾਬ ਹੋਣ ਦਾ ਡਰ


Nike ਦੇ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਨਾਂ ਇਸ ਤਰ੍ਹਾਂ ਦੇ ਸ਼ੈਤਾਨੀ ਬੂਟਾਂ ਨਾਲ ਜੋੜਿਆ ਜਾ ਰਿਹਾ ਹੈ, ਇਸ ਨਾਲ ਨਾਇਕੀ (Nike) ਦੀ ਬਰਾਂਡ ਇਮੇਜ ਖ਼ਰਾਬ ਹੋਈ ਹੈ, ਅਮਰੀਕੀ ਕੋਰਟ ਵਿੱਚ ਨਾਇਕੀ(Nike)  ਨੇ ਕਿਹਾ ਕਿ ਸਾਡੀ ਕੰਪਨੀ ਸ਼ੈਤਾਨੀ ਜੁੱਤਿਆਂ ਨੂੰ ਅਪਰੂਵ ਨਹੀਂ ਕਰੇਗੀ.


 ਅਮਰੀਕੀ ਕੋਰਟ ਨੇ ਜੁੱਤਿਆਂ ਦੀ ਵਿਕਰੀ ਉੱਤੇ ਲਾਈ ਰੋਕ 


ਦੱਸ ਦੇਈਏ ਕਿ ਅਮਰੀਕੀ ਕੋਰਟ ਨੇ ਸ਼ੈਤਾਨੀ ਬੂਟਾ ਦੀ ਵਿਕਰੀ ਉੱਤੇ ਰੋਕ ਲਗਾਉਂਦੇ ਹੋਏ ਨਾਇਕੀ (Nike) ਦੇ ਪੱਖ ਵਿੱਚ ਫ਼ੈਸਲਾ ਸੁਣਾਇਆ ਹੈ. ਉੱਥੇ ਹੀ ਸੁਣਵਾਈ ਦੇ ਦੌਰਾਨ MSCHF ਪਹਿਲਾਂ ਹੀ ਕਹਿ ਚੁੱਕੀ ਹੈ ਕਿ  ਉਨ੍ਹਾਂ ਨੇ ਸ਼ੈਤਾਨੀ ਜੁੱਤੇ ਨਹੀਂ ਬਣਾਉਣ ਦਾ ਫ਼ੈਸਲਾ  ਕੀਤਾ ਹੈ.


 ਉੱਥੇ ਹੀ ਨਾਇਕੀ (Nike) ਨੇ ਸ਼ੈਤਾਨੀ ਜੁੱਤੇ ਦੇ ਡਿਜ਼ਾਇਨ ਨੂੰ ਆਪਣਾ ਦੱਸ ਇਸ ਨੂੰ  ਟਰੇਡ ਮਾਰਕ ਦਾ ਉਲੰਘਣ ਦੱਸਿਆ ਸੀ. ਨਾਇਕੀ (Nike)  ਨੇ ਸ਼ੈਤਾਨੀ ਬੂਟ  ਵੇਚਣ ਉੱਤੇ ਹਾਈਕੋਰਟ ਵਿੱਚ ਰੋਕ ਦੀ ਮੰਗ ਕੀਤੀ ਸੀ


WATCH LIVE TV