Bhadaur News(ਸਤਨਾਮ ਸਿੰਘ): ਨਿਤ ਨਵੀਆਂ ਮੁਸ਼ਕਲਾਂ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਨੂੰ ਇਨ੍ਹੀਂ ਦਿਨੀਂ, ਜਿਸ ਮੁਸ਼ਕਲ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉਹ ਹੈ ਕਣਕ ਦੀ ਫਸਲ ’ਚ ਆਈ ਗੁੱਲੀ ਡੰਡੇ ਅਤੇ ਹੋਰ ਨਦੀਨਾਂ ਦੀ ਬਹੁਤਾਂਤ,  ਵੱਖ-ਵੱਖ ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਨਾਲ ਵੀ ਨਦੀਨ ਕਣਕ ਦੀ ਫਸਲ ’ਤੇ ਭਾਰੂ ਪੈਂਦੇ ਨਜ਼ਰ ਆ ਰਹੇ ਹਨ। ਕਾਫੀ ਥਾਵਾਂ ’ਤੇ  ਦੋ ਤੋਂ ਵੱਧ ਨਦੀਨ ਨਾਸ਼ਕਾਂ ਦੇ ਛਿਡ਼ਕਾਅ ਕਰਨ ਦੇ ਬਾਵਜੂਦ ਗੁੱਲੀ ਡੰਡਾ ਅਤੇ ਹੋਰ ਨਦੀਨ ਜਿਉਂ ਦਾ ਤਿਉਂ ਅਵਸਥਾ ’ਚ ਖਡ਼੍ਹੇ ਹਨ ਤੇ ਕਣਕ ਦੀ ਫਸਲ ਤੋਂ ਉੱਪਰ ਵਿਖਾਈ ਦਿੰਦੇ ਹਨ।


COMMERCIAL BREAK
SCROLL TO CONTINUE READING

ਪਿੰਡ ਭਦੌੜ ਵਿਖੇ ਵੀ ਕਿਸਾਨ ਨੇ ਆਪਣੀ ਚਾਰ ਕਿੱਲ੍ਹਿਆਂ ਦੀ ਖੜ੍ਹੀ ਕਣਕ ਦੀ ਫ਼ਸਲ ਨੂੰ ਵਾਹ ਆਪਣੇ ਹੱਥੀ ਨਸ਼ਟ ਕਰਿਆ। ਭਦੌੜ ਦੇ ਕਿਸਾਨ ਤੇ ਸਾਬਕਾ ਪੰਚਾਇਤ ਮੈਂਬਰ ਮੋਹਨ ਸਿੰਘ ਨੇ ਦੱਸਿਆ ਕਿ ਉਸ ਕੋਲ ਚਾਰ ਕਿੱਲੇ ਹਨ ਅਤੇ ਜਿਸ ਵਿਚ ਕਣਕ ਦੀ ਫਸਲ ਬੀਜੀ ਹੋਈ ਸੀ ਪਰ ਪਿਛਲੇ ਦੋ ਹਫ਼ਤਿਆਂ ਤੋਂ ਗੁੱਲੀ ਡੰਡੇ ਨਦੀਨ ਨੇ ਸਾਰੀ ਫਸਲ ਨੂੰ ਆਪਣੇ ਲਪੇਟੇ ਵਿਚ ਲੈ ਲਿਆ। ਕਿਸਾਨਾਂ ਵੱਲੋਂ ਦੋ ਵਾਰ ਮਹਿੰਗੇ ਭਾਅ ਦੀਆਂ ਸਪਰੇਆਂ ਦਾ ਛਿੜਕਾਅ ਵੀ ਕੀਤਾ ਪਰ ਦਵਾਈ ਦਾ ਅਸਰ ਬੇਸਅਰ ਰਿਹਾ ਅਤੇ ਗੁੱਲੀ ਡੰਡੇ ਨੇ ਸਾਰੀ ਕਣਕ ਦੀ ਫਸਲ ਨੂੰ ਤਬਾਹ ਕਰ ਦਿੱਤਾ। ਜਿਸ ਨਾਲ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ, ਅੱਜ ਅੱਕ ਹੋਏ ਨੇ ਆਪਣੀ ਫਸਲ ਵਾਹ ਦਿੱਤੀ।


ਇਹ ਵੀ ਪੜ੍ਹੋ: Sultanpur Lodhi News: ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ ਖੜ੍ਹਿਆ; ਲੋਕ ਬੇਹਾਲ


ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਵੱਲੋਂ ਆਪਣੀ ਸਾਰੀ ਜਮ੍ਹਾਂ ਪੂੰਜੀ ਕਣਕ ਦੀ ਫਸਲ ਵਿੱਚ ਲਗਾ ਦਿੱਤੀ ਸੀ। ਪਰ ਗੁੱਲੀ ਡੰਡੇ ਦੀ ਮਾਰ ਕਾਰਨ ਸਾਰੀ ਦੀ ਸਾਰੀ ਕਣਕ ਦੀ ਫਸਲ ਖ਼ਰਾਬ ਹੋ ਗਈ। ਆਗੂਆਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਦਵਾਈ ਕੰਪਨੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਚਪੜਾਸੀ ਦੀਆਂ 8 ਅਸਾਮੀਆਂ ਲਈ ਐਮਬੀਏ ਤੇ ਐਮਸੀਏ ਡਿਗਰੀ ਵਾਲੇ ਨੌਜਵਾਨ ਪੁੱਜੇ; 3700 ਅਰਜ਼ੀਆਂ ਪਹੁੰਚੀਆਂ