Moga News: ਮੋਗਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਦੋ ਗ੍ਰਿਫਤਾਰ; 2 ਪਿਸਤੌਲ ਤੇ 3 ਰੌਂਦ ਬਰਾਮਦ
Moga News: ਗੁਰਦੀਪ ਸਿੰਘ ਉਰਫ ਨੀਟਾ ਨਜਾਇਜ਼ ਅਸਲੇ ਲੈ ਕੇ ਕਾਰ Mohindra XUV ਰੰਗ ਚਿੱਟਾ ਨੰਬਰੀ DL-12-CN-7991 ਪਰ ਜਾਅਲੀ ਨੰਬਰ ਪਲੇਟ ਲਗਾ ਕੇ ਸਵਾਰ ਹੋ ਕੇ ਨੇੜੇ ਗੋਦਾਮ ਲਿੰਕ ਰੋਡ ਪਿੰਡ ਬੁੱਘੀਪੁਰਾ ਮੇਨ ਜੀ.ਟੀ ਰੋਡ ਮੋਗਾ- ਲੁਧਿਆਣਾ ਖੜ੍ਹਾ ਆਪਣੇ ਬਾਕੀ ਸਾਥੀਆ ਦੀ ਉਡੀਕ ਕਰ ਰਿਹਾ ਹੈ।
Moga News(ਨਵਦੀਪ ਸਿੰਘ): ਮੋਗਾ ਪੁਲਿਸ ਵੱਲੋ 2 ਵੱਖ-ਵੱਖ ਮੁਕੱਦਮਿਆ ਵਿੱਚ 02 ਦੇਸੀ ਪਿਸਟਲ, 03 ਜਿੰਦਾ ਰੋਂਦ ਅਤੇ ਇੱਕ ਮਹਿੰਦਰਾ XUV ਰੰਗ ਚਿੱਟਾ ਜਾਅਲੀ ਨੰਬਰ ਪਲੇਟਾਂ ਸਮੇਤ ਵਿੱਚ 02 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁੱਖਬਰ ਨੇ ਇਤਲਾਹ ਦਿੱਤੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਡੀਐਸਪੀ (ਡੀ) ਲਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀ.ਆਈ.ਏ ਸਟਾਫ ਮੋਗਾ ਪਾਸ ਮੁੱਖਬਰੀ ਹੋਈ ਕਿ ਗੁਰਦੀਪ ਸਿੰਘ ਉਰਫ ਨੀਟਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖੋਸਾ ਪਾਂਡੋ, ਜਿਲ੍ਹਾ ਮੋਗਾ, ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਬੂਟਾ ਸਿੰਘ ਵਾਸੀ ਖੋਸਾ ਪਾਂਡੋ, ਜਿਲ੍ਹਾ ਮੋਗਾ, ਗੋਬਿੰਦ ਸਿੰਘ ਉਰਫ ਕੁੰਦਨ ਪੁੱਤਰ ਰੇਸ਼ਮ ਸਿੰਘ ਵਾਸੀ ਮਾਣੂਕੇ ਜਿਲ੍ਹਾ ਮੋਗਾ, ਦਵਿੰਦਰ ਸਿੰਘ ਉਰਫ ਬਾਬਾ ਪੁੱਤਰ ਅਵਤਾਰ ਸਿੰਘ ਵਾਸੀ ਕਾਲੇਕੇ , ਜਿਲ੍ਹਾ ਮੋਗਾ, ਜਸਪ੍ਰੀਤ ਰਾਮ ਉਰਫ ਜਸੀ ਪੁੱਤਰ ਤਰਸੇਮ ਲਾਲ ਵਾਸੀ ਰਾਜੇਆਣਾ ਜਿਲ੍ਹਾ ਮੋਗਾ ਜੋ ਇੱਕ ਗੈਂਗ ਦੇ ਤੌਰ ਤੇ ਸੰਗਿਠਤ ਅਪਰਾਧ ਕਰਨ ਦੇ ਆਦੀ ਹਨ ਅਤੇ ਜਿੰਨ੍ਹਾ ਪਰ ਪਹਿਲਾ ਵੀ ਕਾਫੀ ਮੁਕੱਦਮੇ ਦਰਜ ਹਨ ਅਤੇ ਜੋ ਭਗੋੜੇ ਚੱਲ ਰਹੇ ਹਨ।
ਅੱਜ ਮੋਗਾ ਸ਼ਹਿਰ ਵਿੱਚ ਕੋਈ ਵਾਰਦਾਤ ਕਰਨ ਲਈ ਇਕੱਠੇ ਹੋ ਰਹੇ ਹਨ ਅਤੇ ਇਹਨਾਂ ਵਿੱਚੋਂ ਗੁਰਦੀਪ ਸਿੰਘ ਉਰਫ ਨੀਟਾ ਨਜਾਇਜ਼ ਅਸਲੇ ਲੈ ਕੇ ਕਾਰ Mohindra XUV ਰੰਗ ਚਿੱਟਾ ਨੰਬਰੀ DL-12-CN-7991 ਪਰ ਜਾਅਲੀ ਨੰਬਰ ਪਲੇਟ ਲਗਾ ਕੇ ਸਵਾਰ ਹੋ ਕੇ ਨੇੜੇ ਗੋਦਾਮ ਲਿੰਕ ਰੋਡ ਪਿੰਡ ਬੁੱਘੀਪੁਰਾ ਮੇਨ ਜੀ.ਟੀ ਰੋਡ ਮੋਗਾ- ਲੁਧਿਆਣਾ ਖੜ੍ਹਾ ਆਪਣੇ ਬਾਕੀ ਸਾਥੀਆ ਦੀ ਉਡੀਕ ਕਰ ਰਿਹਾ ਹੈ। ਜੋ ਇਤਲਾਹ ਭਰੋਸੇਯੋਗ ਹੋਣ ਤੇ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੇ ਮੁੱਖਬਰ ਵੱਲੋਂ ਦੱਸੀ ਜਗ੍ਹਾ ਪਰ ਰੇਡ ਕਰਕੇ ਗੁਰਦੀਪ ਸਿੰਘ ਉਰਫ ਨੀਟਾ ਉਕਤ ਨੂੰ ਕਾਬੂ ਕਰਕੇ ਇਸਦੀ ਪਹਿਨੀ ਹੋਈ ਪੈਂਟ ਜੀਨ ਰੰਗ ਨੀਲਾ ਦੀ ਖੱਬੀ ਡੱਬ ਦੀ ਮਗਰਲੀ ਸਾਇਡ ਵਿੱਚੋਂ ਇੱਕ ਪਿਸਟਲ ਦੇਸੀ 32 ਬੋਰ ਰੰਗ ਸਿਲਵਰ ਬਰਾਮਦ ਹੋਇਆ। ਬ੍ਰਾਮਦ ਪਿਸਟਲ 32 ਬੋਰ ਨੂੰ ਅਨਲੋਡ ਕਰਕੇ ਚੈਕ ਕੀਤਾ ਤਾਂ ਉਸਦੇ ਮੈਗਜੀਨ ਵਿੱਚ 02 ਜਿੰਦਾ 32 ਬੋਰ ਬ੍ਰਾਮਦ ਹੋਏ।