Patiala Boys Missing Ayodhya: ਪਟਿਆਲਾ ਦੇ ਦੋ ਬੱਚੇ ਅਯੁੱਧਿਆ `ਚ ਹੋਏ ਲਾਪਤਾ; ਪ੍ਰਨੀਤ ਕੌਰ ਨੇ ਵਾਪਸੀ ਦੀ ਕੀਤੀ ਅਰਦਾਸ
Patiala Boys Missing Ayodhya: ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਅਯੁੱਧਿਆ ਰਾਮ ਮੰਦਿਰ ਦਰਸ਼ਨ ਲਈ ਗਏ ਦੋ ਬੱਚੇ ਲਾਪਤਾ ਹੋ ਗਏ ਹਨ। ਇਸ ਕਾਰਨ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਹਨ।
Patiala Boys Missing Ayodhya: 17 ਮਈ ਨੂੰ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਅਯੁੱਧਿਆ ਰਾਮ ਮੰਦਿਰ ਦਰਸ਼ਨ ਲਈ ਇੱਕ ਬੱਸ ਰਵਾਨਾ ਹੋਈ ਸੀ ਜਿਸ ਵਿੱਚ ਪਟਿਆਲਾ ਦੇ ਦੋ ਵੱਖ-ਵੱਖ ਪਰਿਵਾਰ ਦੇ ਦੋ ਬੱਚੇ ਵੀ ਘੁੰਮਣ ਲਈ ਉੱਥੇ ਦਰਸ਼ਨ ਕਰਨ ਲਈ ਗਏ ਸਨ ਜਿਨ੍ਹਾਂ ਵਿੱਚ ਕਾਰਤਿਕ ਬਾਂਸਲ ਅਤੇ ਪ੍ਰਿੰਸ ਨਾਮਕ 2 ਬੱਚੇ ਰਾਮ ਮੰਦਿਰ ਦਰਸ਼ਨ ਕਰਨ ਲਈ ਗਏ ਸਨ। ਜਿਹੜੇ 18 ਮਈ ਨੂੰ ਲਾਪਤਾ ਹੋ ਗਏ ਹਨ।
ਨਾਲ ਦੇ ਯਾਤਰੀਆਂ ਮੁਤਾਬਕ ਬੱਚੇ ਨਦੀ ਵਿੱਚ ਨਹਾਉਣ ਗਏ ਸਨ ਤੇ ਵਾਪਸ ਨਹੀਂ ਆਏ ਜਿਸ ਨੂੰ ਲੈ ਕੇ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਹੈ। ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲੇ ਨੇ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਵਿੱਚ ਹੈ ਕਿ ਆਖਿਰਕਾਰ ਸਾਡੇ ਬੱਚੇ ਗਏ ਕਿੱਥੇ ਪਟਿਆਲਾ ਤੋਂ ਇਹ ਦਰਸ਼ਨ ਕਰਨ ਲਈ ਬੱਸ 17 ਮਈ ਨੂੰ ਗਏ ਸੀ ਅਤੇ 20 ਮਈ ਨੂੰ ਬੱਸ ਨੇ ਵਾਪਿਸ ਆਉਣਾ ਸੀ। ਬੱਸ ਤਾ ਵਾਪਿਸ ਆ ਗਈ ਹੈ ਪਰ ਉਹ ਬੱਚੇ ਵਾਪਿਸ ਨਹੀਂ ਆਏ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਵਿੱਚ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਪਹਿਲਾਂ ਵੀ ਲਾਪਤਾ ਹੋ ਗਏ ਸਨ ਪਰ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਹਿਲਾਂ ਕਿਹਾ ਜਾਂਦਾ ਸੀ ਕਿ ਬੱਚੇ ਅੱਗੇ-ਪਿੱਛੇ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਉਥੇ ਨਦੀ 'ਚ ਨਹਾਉਣ ਗਏ ਸਨ। ਉਦੋਂ ਤੋਂ ਲਾਪਤਾ ਹੈ। ਉਨ੍ਹਾਂ ਦੇ ਕੱਪੜੇ ਨਦੀ ਦੇ ਕੰਢੇ ਤੋਂ ਮਿਲੇ ਹਨ। ਹਾਲਾਂਕਿ ਬੱਚਿਆਂ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਅਯੁੱਧਿਆ ਪੁਲਿਸ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ ਹੈ। ਪੁਲਿਸ ਚੋਣ ਡਿਊਟੀ ਵਿੱਚ ਰੁੱਝੇ ਹੋਣ ਦਾ ਬਹਾਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ