UP Lok Sabha Elections 2024: ਸੋਸ਼ਲ ਮੀਡੀਆ ਉੱਤੇ ਵੋਟਿੰਗ ਨੂੰ ਲੈ ਕੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇੱਕ ਸਖ਼ਸ 8 ਵਾਰ ਵੋਟ ਪਾਉਂਦਾ ਨਜ਼ਰ ਆ ਰਿਹਾ ਹੈ। ਦਰਅਸਲ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿੱਥੇ ਇੱਕ ਸਖ਼ਸ 8 ਵਾਰ ਇੱਕ ਪੋਲਿੰਗ ਬੂਥ 'ਤੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਂਦਾ ਨਜ਼ਰ ਆ ਰਿਹਾ ਹੈ ।


COMMERCIAL BREAK
SCROLL TO CONTINUE READING

ਬਿਕਰਮ ਸਿੰਘ ਮਜੀਠੀਆ ਦਾ ਟਵੀਟ
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਸੰਸਦੀ ਹਲਕੇ ਦੇ ਏਟਾ ਪਿੰਡ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਨੇ ਭਾਰਤੀ ਚੋਣ ਕਮਿਸ਼ਨ ਦੁਆਰਾ ਕਰਵਾਈਆਂ ਜਾ ਰਹੀਆਂ ਚੋਣਾਂ ਦੀ ਨਿਰਪੱਖਤਾ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ 17 ਸਾਲ ਦੇ ਨੌਜਵਾਨ ਨੇ ਭਾਜਪਾ ਨੂੰ 8 ਵਾਰ ਵੋਟ ਦਿੱਤੀ ਹੈ ਅਤੇ ਇਸਦੀ ਵੀਡੀਓ ਖੁਦ ਬਣਾਈ ਹੈ। ECI ਨੂੰ ਜਨਤਕ ਤੌਰ 'ਤੇ ਆਪਣੀ ਟੀਮ ਦੁਆਰਾ ਸੁਰੱਖਿਆ ਦੀ ਵੱਡੀ ਘਾਟ ਅਤੇ ਪ੍ਰਕਿਰਿਆ ਦੇ ਦੁਰਵਿਵਹਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਲੋਕਾਂ ਵੱਲੋਂ ਚੋਣਾਂ ਦੀ ਨਿਰਪੱਖਤਾ 'ਤੇ ਸਵਾਲ ਉਠਾਏ ਜਾ ਰਹੇ ਹਨ।



ਮੁੱਖ ਚੋਣ ਅਧਿਕਾਰੀ ਨੇ ਕੀਤੀ ਕਾਰਵਾਈ
ਏਟਾ ਵਿੱਚ ਫਰਜ਼ੀ ਵੋਟਿੰਗ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਕਾਰਵਾਈ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ। ਉਥੇ ਹੀ ਇਸ ਮਾਮਲੇ 'ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਲੋਂ ਪ੍ਰਤੀਕਿਰਿਆ ਆਈ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ


ਪੁਲਿਸ ਦਾ ਵੱਡਾ ਐਕਸ਼ਨ
ਉੱਤਰ ਪ੍ਰਦੇਸ਼ ਪੁਲਿਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਦੀ ਪਛਾਣ ਰਾਜਨ ਸਿੰਘ ਵਜੋਂ ਹੋਈ ਹੈ, ਜਿਸ ਨੂੰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ।


ਦੇਖੇ ਵੀਡੀਓ



ਕਾਂਗਰਸ ਨੇ ਲਿਖਿਆ, 'ਪਿਆਰੇ ਚੋਣ ਕਮਿਸ਼ਨ, ਕੀ ਤੁਸੀਂ ਇਹ ਦੇਖਦੇ ਹੋ? ਇੱਕ ਵਿਅਕਤੀ 8 ਵਾਰ ਵੋਟ ਪਾ ਰਿਹਾ ਹੈ। ਹੁਣ ਜਾਗਣ ਦਾ ਸਮਾਂ ਆ ਗਿਆ ਹੈ।' ਅਖਿਲੇਸ਼ ਯਾਦਵ ਨੇ ਟਵੀਟ ਕੀਤਾ, 'ਜੇਕਰ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਗਲਤ ਹੈ, ਤਾਂ ਉਨ੍ਹਾਂ ਨੂੰ ਜ਼ਰੂਰ ਕੁਝ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ... ਭਾਜਪਾ ਦੀ ਬੂਥ ਕਮੇਟੀ ਅਸਲ ਵਿੱਚ ਇੱਕ ਲੁੱਟ ਕਮੇਟੀ ਹੈ।'


Disclaimer:  ਹਾਲਾਂਕਿ ZEE ਮੀਡੀਆ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਵੀਡੀਓ ਦਰਅਸਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।