Stunt with snake: ਰੋਜ਼ਾਨਾ ਸੋਸ਼ਲ ਮੀਡਿਆ 'ਤੇ ਅਸੀਂ ਜਾਨ ਦੇ ਜ਼ੋਖਿਮ 'ਤੇ ਕੀਤੇ ਜਾਨ ਵਾਲੇ ਸਟੰਟ ਅਸੀਂ ਦੇਖਦੇ ਹਾਂ ਪਰ ਜੇਕਰ ਇਹ ਜਾਨ ਦਾ ਜ਼ੋਖਿਮ ਜਾਨ ਹੀ ਲੈ ਲਏ ਫਿਰ? ਇਸੇ ਤਰ੍ਹਾਂ ਹੀ ਇੱਕ ਖਬਰ ਮੁਤਾਬਿਕ ਸੱਪ ਨਾਲ ਖੇਡਣਾ ਇੱਕ ਵਿਅਕਤੀ ਨੂੰ ਕਾਫ਼ੀ ਮਹਿੰਗਾ ਸਾਬਤ ਹੋਇਆ। ਇੱਕ ਨੌਜਵਾਨ ਦਾ ਸੱਪ ਨਾਲ ਖੇਡਣ (Stunt with snake)ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਇਹ ਵੀਡੀਓ (Viral video)ਬਿਹਾਰ ਦੇ ਸੀਵਾਨ ਜ਼ਿਲੇ ਦਾ ਹੈ ਜਿਸ 'ਚ ਇੱਕ ਵਿਅਕਤੀ ਆਪਣੇ ਗਲੇ 'ਚ ਸੱਪ ਬੰਨ੍ਹ ਕੇ ਘੁੰਮ ਰਿਹਾ ਸੀ। ਸੱਪ ਨਾਲ ਖੇਡਦੇ ਹੋਏ ਨੌਜਵਾਨ ਨੇ ਸੱਪ ਦਾ ਫਣ ਆਪਣੇ ਮੂੰਹ 'ਚ ਲੈ ਲਿਆ, ਜਿਸ ਤੋਂ ਬਾਅਦ ਸੱਪ ਨੇ (Stunt with snake) ਉਸ ਦੇ ਬੁੱਲ੍ਹ 'ਤੇ ਕੱਟ ਲਿਆ। ਕੋਬਰਾ ਸੱਪ ਦੇ ਡੰਗਣ ਨਾਲ ਵਿਅਕਤੀ ਬੇਹੋਸ਼ ਹੋ ਗਿਆ। ਲੋਕ ਬੇਹੋਸ਼ ਹੋਏ ਵਿਅਕਤੀ ਨੂੰ ਇਲਾਜ ਲਈ ਡਾਕਟਰ ਕੋਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ। ਇਸ ਵੀਡੀਓ ਨੂੰ  'Prakash Kumar' ਨਾਮ ਦੇ ਟਵਿੱਟਰ ਨੇ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋ: ਡੀਜ਼ਲ ਦਾ ਭਰਿਆ ਟੈਂਕਰ ਪਲਟਿਆ, ਕੁਝ ਨੇ ਕੀਤੀ ਮਦਦ ਤੇ ਕੁਝ ਨੇ ਭਰੀਆਂ ਬਾਲਟੀਆਂ



ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਨੌਜਵਾਨ ਕਿੰਗ ਕੋਬਰਾ (Stunt with snake) ਨਾਲ ਖੇਡ ਰਿਹਾ ਹੈ। ਕਦੇ ਉਹ ਸੱਪ ਨੂੰ ਹੱਥ ਵਿੱਚ ਲੈ ਲੈਂਦਾ ਹੈ ਅਤੇ ਕਦੇ ਉਹ ਆਪਣੇ ਗਲੇ ਵਿੱਚ ਲਪੇਟ ਕੇ ਤੁਰਨ ਲੱਗਦਾ ਹੈ। ਇਸ ਦੇ ਨਾਲ ਹੀ ਇਹ ਨੌਜਵਾਨ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਹ ਮੇਰਾ ਗੁਰੂ ਹੈ, ਜੇਕਰ ਮੈਂ ਉਸ ਦੇ ਮੂੰਹ 'ਚ ਜ਼ਹਿਰ ਪਾ ਦਿੱਤਾ ਤਾਂ ਮੈਂ ਮਰ ਜਾਵਾਂਗਾ। ਇਹ ਕਹਿ ਕੇ ਉਹ ਸੱਪ ਨੂੰ ਮੂੰਹ ਵਿੱਚ ਪਾ ਕੇ ਬਾਹਰ ਕੱਢ ਲੈਂਦਾ ਹੈ। ਕਈ ਵਾਰ ਇਸ ਤਰ੍ਹਾਂ ਦਾ ਕਾਰਨਾਮਾ ਦਿਖਾਇਆ ਗਿਆ, ਇਸ ਜਾਨਲੇਵਾ ਖੇਡ 'ਚ ਨੌਜਵਾਨ ਨੂੰ ਸੱਪ ਨੇ ਡੰਗ ਲਿਆ ਅਤੇ ਉਸ ਦੀ ਮੌਤ ਹੋ ਗਈ।



ਸੱਪ ਨਾਲ ਡੰਗਣ ਦਾ ਇਹ ਮਾਮਲਾ ਸੀਵਾਨ ਜ਼ਿਲ੍ਹੇ ਦੇ ਮੌੜਵਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ 'ਤਿਤਰਾ' ਦਾ ਹੈ। ਮੰਗਲਵਾਰ ਨੂੰ 30 ਸਾਲਾ ਨੌਜਵਾਨ ਨਸ਼ੇ ਦੀ ਹਾਲਤ 'ਚ ਆਪਣੇ ਘਰ ਨੇੜੇ ਇੱਟਾਂ ਚੁੱਕ ਰਿਹਾ ਸੀ। ਕੰਮ ਕਰਦੇ ਸਮੇਂ ਇੱਕ (Stunt with snake) ਕਿੰਗ ਕੋਬਰਾ ਸੱਪ ਨਿਕਲ ਕਿ ਬਾਹਰ ਆ ਗਿਆ, ਲੋਕਾਂ ਨੇ ਜਲਦੀ ਨਾਲ ਸੱਪ 'ਤੇ ਡੀਜ਼ਲ ਪਾ ਦਿੱਤਾ, ਜਿਸ ਨਾਲ ਸੱਪ ਬੇਹੋਸ਼ ਹੋ ਗਿਆ। ਨਸ਼ੇ 'ਚ ਧੁੱਤ ਇੱਕ ਵਿਅਕਤੀ ਨੇ ਸੱਪ ਨੂੰ ਫੜ ਲਿਆ ਅਤੇ ਉਸ ਨਾਲ ਖੇਡਣ ਲੱਗਾ।