WHO Alert on Marion Biotech Cough Syrups news: WHO ਵੱਲੋਂ ਖੰਘ ਦੇ 2 ਸੀਰਪ ਨੂੰ ਲੈ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਇਸ ਚੇਤਾਵਨੀ ਵਿੱਚ WHO ਨੇ ਕਿਹਾ ਕਿ ਨੋਇਡਾ ਸਥਿਤ ਭਾਰਤੀ ਫਾਰਮਾਸਿਊਟੀਕਲ ਕੰਪਨੀ 'ਮੈਰੀਅਨ ਬਾਇਓਟੈਕ' ਵੱਲੋਂ ਤਿਆਰ ਕੀਤੇ ਜਾਣ ਵਾਲੇ ਖੰਘ ਦੀਆਂ ਦੋ ਦਵਾਈਆਂ (ਪੀਣ ਵਾਲੀਆਂ) ਨੂੰ ਉਜ਼ਬੇਕਿਸਤਾਨ ਵਿੱਚ ਬੱਚਿਆਂ ਲਈ ਨਹੀਂ ਵਰਤਣਾ ਚਾਹੀਦਾ ਹੈ। 


COMMERCIAL BREAK
SCROLL TO CONTINUE READING

WHO ਵੱਲੋਂ ਬੁੱਧਵਾਰ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਗਈ ਅਤੇ ਕਿਹਾ ਗਿਆ ਕਿ ਮੈਰੀਅਨ ਬਾਇਓਟੈਕ ਵੱਲੋਂ ਬਣਾਏ ਇਹ ਖੰਘ ਦੇ ਸੀਰਪ ਗੁਣਵੱਤਾ ਦੇ ਮਾਪਦੰਡਾਂ ਜਾਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿੰਦੇ ਹਨ।


ਨਿਊਜ਼ ਏਜੰਸੀ ANI ਦੇ ਮੁਤਾਬਕ, WHO ਵੱਲੋਂ ਆਪਣੀ ਵੈਬਸਾਈਟ 'ਤੇ ਇੱਕ ਅਲਰਟ ਜਾਰੀ ਕੀਤਾ ਗਿਆ। ਇਸ ਅਲਰਟ ਵਿੱਚ AMBRONOL Syrup ਅਤੇ DOK-1 Max Syrup ਨੂੰ ਘਟੀਆ (ਦੂਸ਼ਿਤ) ਦੱਸਿਆ ਹੈ।  


ਦੱਸਣਯੋਗ ਹੈ ਕਿ ਦੋਵੇਂ ਉਤਪਾਦਾਂ ਦੇ ਨਿਰਮਾਤਾ ਮੈਰੀਅਨ ਬਾਇਓਟੈਕ (MARION BIOTECH PVT. LTD) ਹਨ ਅਤੇ ਹੁਣ ਤੱਕ ਕੰਪਨੀ ਦੇ ਨਿਰਮਾਤਾ ਵੱਲੋਂ WHO ਨੂੰ ਸੁਰੱਖਿਆ ਦੀ ਗਰੰਟੀ ਨਹੀਂ ਦਿੱਤੀ ਗਈ ਹੈ, ਜਿਸ ਕਰਕੇ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤਾ ਗਈ ਹੈ।


ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਲੈਣ ਤੋਂ ਬਾਅਦ ਕੁਝ ਬੱਚਿਆਂ ਦੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਮੈਰੀਅਨ ਬਾਇਓਟੈਕ ਦੀਆਂ ਮੁਸ਼ਕਲਾਂ ਵਧ ਗਈਆਂ। 


ਇਹ ਵੀ ਪੜ੍ਹੋ: ਪੰਜਾਬ 'ਚ 108 ਐਬੂਲੈਂਸ ਇੰਪਲਾਈਜ਼ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ


WHO Alert on Marion Biotech Cough Syrups news: ਕੰਪਨੀ ਦਾ ਉਤਪਾਦਨ ਲਾਇਸੈਂਸ ਰੱਦ


ਇਸ ਦੌਰਾਨ WHO ਨੇ ਅਲਰਟ ਵਿੱਚ ਕਿਹਾ ਕਿ ਇਹ ਘਟੀਆ ਉਤਪਾਦ ਅਸੁਰੱਖਿਅਤ ਹਨ ਅਤੇ ਇਨ੍ਹਾਂ ਦੀ ਵਰਤੋਂ ਬੱਚਿਆਂ ਵਿੱਚ ਗੰਭੀਰ ਬੀਮਾਰੀ ਜਾਂ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਮੌਤ ਵਿੱਚ ਦੋਸ਼ੀ ਮੰਨੇ ਜਾ ਰਹੇ ਮੈਰੀਅਨ ਬਾਇਓਟੈਕ ਕੰਪਨੀ ਦਾ ਉਤਪਾਦਨ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਰਾਖੀ ਸਾਵੰਤ ਬਣੀ ਫਾਤਿਮਾ ਪਰ ਪਤੀ ਮੁੱਕਰਿਆ, ਅਦਾਕਾਰਾ ਨੇ ਕਿਹਾ, "ਮਾੜੀਆਂ ਗੱਲਾਂ ਮੇਰੇ ਨਾਲ ਹੀ ਕਿਉਂ ਵਾਪਰਦੀਆਂ ਹਨ"