Kerala High Court: ਔਰਤ ਨੇ ਅਰਧ-ਨਗਨ ਹੋ ਕੇ ਬੱਚੇ ਕੋਲੋਂ ਕਰਵਾਇਆ ਪੇਂਟ, ਅਦਾਲਤ ਨੇ ਕਹੀ ਵੱਡੀ ਗੱਲ
Kerala High Court: ਕੇਰਲ ਹਾਈ ਕੋਰਟ ਨੇ ਸੋਮਵਾਰ ਨੂੰ ਇੱਕ ਮਹਿਲਾ ਨੂੰ ਪੋਕਸੋ ਕਾਨੂੰਨ ਨਾਲ ਸਬੰਧਤ ਇੱਕ ਕੇਸ ਵਿੱਚ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਅੱਧੀ ਆਬਾਦੀ ਨੂੰ ਆਪਣੇ ਸਰੀਰ ਉੱਤੇ ਖੁਦਮੁਖਤਿਆਰੀ ਦਾ ਅਧਿਕਾਰ ਨਹੀਂ ਹੈ।
Kerala High Court: ਕੇਰਲ ਹਾਈ ਕੋਰਟ ਨੇ ਪੋਕਸੋ ਐਕਟ ਦੇ ਕੇਸ ਨੂੰ ਵਾਪਸ ਲੈ ਕੇ ਅਰਧਨਗਨ ਸਰੀਰ ਉਤੇ ਬੱਚੇ ਕੋਲੋਂ ਪੇਂਟ ਕਰਵਾਉਣ ਵਾਲੀ 'ਕਾਰਕੁੰਨ' ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਔਰਤ ਨੂੰ ਪੋਕਸੋ ਮਾਮਲੇ 'ਚ ਬਰੀ ਕਰਦੇ ਹੋਏ ਕਿਹਾ ਕਿ ਸਮਾਜ ਦੇ ਕਿਸੇ ਵੀ ਵਿਅਕਤੀ ਨੂੰ ਆਪਣੇ ਸਰੀਰ 'ਤੇ ਖੁਦਮੁਖਤਿਆਰੀ ਦਾ ਅਧਿਕਾਰ ਹੈ।
ਨਗਨਤਾ ਤੇ ਅਸ਼ਲੀਲਤਾ ਵਿੱਚ ਫਰਕ ਦੱਸਦਿਆਂ ਕੇਰਲ ਹਾਈ ਕੋਰਟ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਔਰਤ ਦੇ ਨੰਗੇ ਸਰੀਰ ਨੂੰ ਅਸ਼ਲੀਲਤਾ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਅਕਸਰ ਲੋਕਾਂ ਨੂੰ ਆਪਣੇ ਸਰੀਰ ਦੀ ਖੁਦਮੁਖਤਿਆਰੀ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ।
ਇਹ ਕਹਿੰਦਿਆਂ ਅਦਾਲਤ ਨੇ ਇੱਕ ਔਰਤ ਖ਼ਿਲਾਫ਼ ਅਸ਼ਲੀਲਤਾ ਦੇ ਦੋਸ਼ ਹੇਠ ਦਰਜ ਅਪਰਾਧਿਕ ਕੇਸ ਨੂੰ ਖਾਰਜ ਕਰ ਦਿੱਤਾ। ਅਸਲ 'ਚ ਇਸ ਔਰਤ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਬੱਚਿਆਂ ਨਾਲ ਆਪਣੇ ਅਰਧ-ਨਗਨ ਸਰੀਰ ਨੂੰ ਪੇਂਟ ਕਰਕੇ ਵੀਡੀਓ ਬਣਾ ਲਿਆ ਸੀ। ਔਰਤ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਔਰਤਾਂ ਦੇ ਸਰੀਰਾਂ ਬਾਰੇ ਪਿਤਰੀ-ਪ੍ਰਧਾਨ ਧਾਰਨਾਵਾਂ ਨੂੰ ਚੁਣੌਤੀ ਦੇਣ ਅਤੇ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇਣ ਲਈ ਬਣਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਅਸ਼ਲੀਲ ਨਹੀਂ ਕਿਹਾ ਜਾ ਸਕਦਾ।
ਅਦਾਲਤ ਨੇ ਕਿਹਾ ਕਿ ਔਰਤਾਂ ਦੇ ਉਪਰਲੇ ਸਰੀਰ ਦੀ ਨਗਨਤਾ ਨੂੰ ਜਿਨਸੀ ਜਾਂ ਅਸ਼ਲੀਲ ਨਹੀਂ ਕਿਹਾ ਜਾ ਸਕਦਾ। ਔਰਤ ਦਾ ਨੰਗਾ ਸਰੀਰ ਕਿਸੇ ਵੀ ਅਰਥ ਵਿੱਚ ਅਸ਼ਲੀਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਔਰਤ ਨੇ ਬੱਚਿਆਂ ਨੂੰ ਆਪਣੇ ਸਰੀਰ ਨੂੰ ਕੈਨਵਸ ਵਾਂਗ ਪੇਂਟ ਕਰਨ ਦੀ ਇਜਾਜ਼ਤ ਦਿੱਤੀ। ਆਪਣੇ ਸਰੀਰ ਬਾਰੇ ਖੁਦਮੁਖਤਿਆਰੀ ਫੈਸਲੇ ਲੈਣਾ ਔਰਤ ਦਾ ਅਧਿਕਾਰ ਹੈ।
ਜਸਟਿਸ ਕੌਸਰ ਐਡਪਗਥ ਨੇ ਕਿਹਾ ਕਿ ਪੁਰਸ਼ਾਂ ਦੇ ਨੰਗੇ ਸਰੀਰ 'ਤੇ ਘੱਟ ਹੀ ਸਵਾਲ ਕੀਤੇ ਜਾਂਦੇ ਹਨ। ਔਰਤਾਂ ਦੀ ਲਗਾਤਾਰ ਪੁੱਛ-ਪੜਤਾਲ ਕਰਨਾ ਪੁਰਖੀ ਢਾਂਚੇ ਦੀ ਨਿਸ਼ਾਨੀ ਹੈ। ਔਰਤਾਂ ਨੂੰ ਉਨ੍ਹਾਂ ਦੇ ਬੋਲਡ ਵਿਕਲਪਾਂ ਲਈ ਪਰੇਸ਼ਾਨ ਕੀਤਾ ਜਾਂਦਾ ਹੈ। ਅਦਾਲਤ ਨੇ ਇਹ ਫੈਸਲਾ ਸਮਾਜ ਵਿੱਚ ਔਰਤ-ਮਰਦ ਪ੍ਰਤੀ ਸਮਾਜ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਇਸ 'ਚ ਕੁਝ ਵੀ ਗਲਤ ਨਹੀਂ ਹੈ, ਜੇਕਰ ਕੋਈ ਮਾਂ ਆਪਣੇ ਬੱਚਿਆਂ ਨੂੰ ਪੇਂਟ ਕਰਨ ਲਈ ਆਪਣੇ ਸਰੀਰ ਨੂੰ ਕੈਨਵਸ ਦੇ ਰੂਪ 'ਚ ਇਸਤੇਮਾਲ ਕਰਨ ਦਿੰਦੀ ਹੈ। ਔਰਤ ਨੇ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਪੇਂਟ ਕਰਨ ਦੀ ਇਜਾਜ਼ਤ ਦਿੱਤੀ, ਜੋ ਕਿ ਕਿਸੇ ਵੀ ਤਰ੍ਹਾਂ ਜਿਨਸੀ ਕੰਮ ਨਹੀਂ ਹੈ ਅਤੇ ਨਾ ਹੀ ਇਸ ਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਪੋਰਨੋਗ੍ਰਾਫੀ ਲਈ ਵਰਤਿਆ ਗਿਆ ਸੀ। ਇਸ ਵੀਡੀਓ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ, ਪ੍ਰਧਾਨ ਮੰਤਰੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ ਤੇ ਪੰਜਾਬ ਦੇ...