International News: ਯੂਐਸ `ਚ ਜਹਾਜ਼ ਦੇ ਗੇਟ `ਤੇ ਦੋ ਔਰਤਾਂ ਨੂੰ ਕੱਪੜੇ ਬਦਲਣ ਲਈ ਕੀਤਾ ਮਜਬੂਰ
International News: ਅਮਰੀਕਾ ਵਿੱਚ ਦੋ ਔਰਤਾਂ ਨੇ ਅਮਰੀਕਨ ਏਅਰਲਾਈਨਜ਼ ਉਪਰ ਇਲਜ਼ਾਮ ਲਗਾਏ ਕੇ ਉਨ੍ਹਾਂ ਨੂੰ ਜਨਤਕ ਰੂਪ ਵਿੱਚ ਕੱਪੜੇ ਬਦਲਣ ਲਈ ਮਜਬੂਰ ਕੀਤਾ ਗਿਆ। ਇਸ ਮਗਰੋਂ ਸੋਸ਼ਲ ਮੀਡੀਆ ਉਤੇ ਏਅਰਲਾਈਨਜ਼ ਦੀ ਕਾਫੀ ਅਲੋਚਨਾ ਹੋ ਰਹੀ ਹੈ।
International News: ਅਮਰੀਕਾ ਵਿੱਚ ਰਹਿਣ ਵਾਲੀਆਂ ਦੋ ਔਰਤਾਂ ਨੇ ਅਮਰੀਕਨ ਏਅਰਲਾਈਨਜ਼ ਉਪਰ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਜਨਤਕ ਰੂਪ ਵਿੱਚ ਆਪਣੇ ਕੱਪੜੇ ਬਦਲਣ ਲਈ ਮਜਬੂਰ ਕੀਤਾ ਗਿਆ। ਪੀੜਤ ਔਰਤਾਂ ਵਿਚੋਂ ਇੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉਪਰ ਇਸ਼ ਨਾ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੂਰੀ ਘਟਨਾ ਜੀ ਜਾਣਕਾਰੀ ਸ਼ੇਅਰ ਕੀਤੀ।
ਅਮਰੀਕਾ ਕਮੇਡੀਅਨ ਕ੍ਰਿਸੀ ਮੇਅਰ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਲਾਸ ਵੇਗਾਸ ਦੇ ਹੈਰੀ ਰੀਡ ਕੌਮਾਂਤਰੀ ਹਵਾਈ ਅੱਡੇ ਉਪਰ ਵਾਪਰੀ ਸੀ। ਉਨ੍ਹਾਂ ਨੇ ਲਿਖਿਆ ਕਿ, 'ਅਮਰੀਕਾ ਏਅਰਲਾਈਨਜ਼ ਦੇ ਕਰਮਚਾਰੀ ਨੇ ਮੈਨੂੰ ਅਤੇ ਕੀਨੂੰ ਧਾਮਪਸਨ ਨੂੰ ਉਡਾਨ ਭਰਨ ਤੋਂ ਪਹਿਲਾਂ ਪੈਂਟ ਬਦਲਣ ਲਈ ਮਜਬੂਰ ਕੀਤਾ।' ਇਸ ਦੇ ਨਾਲ ਉਨ੍ਹਾਂ ਨੇ ਉਡਾਨ ਤੋਂ ਪਹਿਲਾਂ ਪਹਿਨੇ ਗਏ ਕੱਪੜੇ ਅਤੇ ਬਾਅਦ ਵਿੱਚ ਪਹਿਨੇ ਗਏ ਕੱਪੜਿਆਂ ਦੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪਹਿਲਾਂ ਮੈਕਸੀ ਸਕਰਟ ਪਹਿਨੀ ਸੀ ਤੇ ਬਾਅਦ ਵਿੱਚ ਦੋਵੇਂ ਸ਼ਾਰਟਸ ਪਹਿਨੀ ਨਜ਼ਰ ਆਈਆਂ।
ਟਵਿੱਟਰ ਪੋਸਟ ਉਤੇ ਮੇਅਰ ਨੇ ਅੱਗੇ ਲਿਖਿਆ, 'ਸਨਮਾਨਿਤ ਮੈਂਬਰਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਠੀਕ ਨਹੀਂ ਹੈ। ਸੱਚਮੁੱਚ ਬਿਨਾਂ ਕਵਰ ਦੇ ਗੇਟ ਉਪਰ ਸਾਨੂੰ ਕੱਪੜੇ ਬਦਲਣ ਲਈ ਮਜਬੂਰ ਕੀਤਾ ਗਿਆ। ਕਾਸ਼ ਉਸ ਨੇ ਸਾਨੂੰ ਬਾਥਰੂਮ ਵਿੱਚ ਜਾਂ ਡੈਸਕ ਦੇ ਪਿੱਛੇ ਕੱਪੜੇ ਬਦਲਣ ਲਈ ਕਿਹਾ ਹੁੰਦਾ।' ਉਥੇ ਹੀ ਮੇਅੜ ਪੋਸਟ ਉਪਰ ਕੁਮੈਂਟ ਕਰਦੇ ਹੋਏ ਉਨ੍ਹਾਂ ਸਾਥੀ ਥਾਮਪਸਨ ਨੇ ਲਿਖਿਆ ਕਿ ਉਨ੍ਹਾਂ ਨੂੰ ਗੇਟ ਉਪਰ ਹੀ ਕਮਰੇ ਦੇ ਥੱਲੇ ਨਗਨ ਕਰ ਦਿੱਤਾ।
ਇਹ ਵੀ ਪੜ੍ਹੋ : Parkash Singh Badal Antim Ardas: ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਲਈ ਪਹੁੰਚੇ ਅਮਿਤ ਸ਼ਾਹ!
ਇੱਕ ਯੂਜ਼ਰਸ ਨੇ ਲਿਖਇਆ ਇਹ ਠੀਕ ਨਹੀਂ, 'ਕਿਸੇ ਵੀ ਨੂੰ ਨੰਗੇ ਪੈਰ ਉਡਾਨ ਭਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਖਾਸ ਤੌਰ ਉਤੇ ਉਦੋਂ ਜਦ ਉਨ੍ਹਾਂ ਨੇ ਪਹਿਲਾਂ ਤੋਂ ਹੀ ਠੀਕ ਕੱਪੜੇ ਪਹਿਨੇ ਸਨ।' ਮੇਅਰ ਦੀ ਪੋਸਟ ਉਪਰ ਕੋਈ ਯੂਜ਼ਰ ਨੇ ਕੁਮੈਂਟ ਕਰਕੇ ਏਅਰਲਾਈਨਜ਼ ਦੀ ਅਲੋਚਨਾ ਕੀਤੀ। ਰਿਪੋਰਟਸ ਦੇ ਮੁਤਾਬਕ ਮਾਮਲਾ ਵਾਇਰਲ ਹੋਣ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਨੇ ਮੇਅਰ ਵੱਲੋਂ ਕੀਤੇ ਗਏ ਟਵੀਟ ਦਾ ਜਵਾਬ ਦਿੱਤਾ ਇਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਜਾਣਕਾਰੀ ਉਨ੍ਹਾਂ ਨੂੰ ਚਿੰਤਤ ਕਰਦੀ ਹੈ। ਕ੍ਰਿਪਾ ਕਰਕੇ ਘਟਨਾ ਬਾਰੇ ਡੀਐਮ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ : Kanwar Chahal death news: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ! ਨਹੀਂ ਰਿਹਾ ਗਾਇਕ ਕੰਵਰ ਚਾਹਲ