Cyclone West Bengal: ਭਾਰੀ ਚੱਕਰਵਾਤ ਕਾਰਨ 21 ਘੰਟਿਆਂ ਬਾਅਦ, ਕੋਲਕਾਤਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ
Cyclone West Bengal: ਬੰਗਾਲ ਵਿੱਚ ਚੱਕਰਵਾਤੀ ਤੂਫਾਨ 'ਰੇਮਲ' ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਰਾਜਧਾਨੀ ਕੋਲਕਾਤਾ 'ਚ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਚੱਕਰਵਾਤ ਦੇ ਪ੍ਰਭਾਵ ਹੇਠ ਸੋਮਵਾਰ ਨੂੰ ਵੀ ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਤੂਫਾਨ ਨੇ ਭਿਆਨਕ ਰੂਪ ਲੈ ਲਿਆ ਅਤੇ ਐਤਵਾਰ ਅੱਧੀ ਰਾਤ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਾਂ ਨਾਲ ਟਕਰਾ ਗਿਆ।