Amarjit Kaur Sahoke Interview: ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਦੱਸਿਆ ਮੁਹੰਮਦ ਸਦੀਕ ਦੀ ਕਿਉਂ ਕੱਟੀ ਗਈ ਟਿਕਟ?
Amarjit Kaur Sahoke Interview: ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਤੇ ਜਿੱਤ ਤੋਂ ਬਾਅਦ ਵੱਧ ਫੋਕਸ ਸਿੱਖਿਆ, ਸਿਹਤ ਤੇ ਰੁਜ਼ਗਾਰ ਸੈਕਟਰ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਅਦੇ ਝੂਠੇ ਨਿਕਲੇ ਹਨ। ਹੁਣ ਮਹਿਲਾਵਾਂ ਵੀ ਮੇਰਾ ਸਾਥ ਦੇਣ, ਤਾਂ ਜੋ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਸੁੱਖ-ਦੁਖ ਵਿੱਚ ਹਮੇਸ਼ਾ ਖੜੀ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਲੋਕਾਂ ਦਾ ਪੂਰਾ ਸਾਥ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਲੋਕ ਅੱਗੇ ਵੀ ਮੇਰਾ ਪੂਰਾ ਸਾਥ ਦੇਣਗੇ।