Amritsar Girl Video: ਅੰਮ੍ਰਿਤਸਰ ਦੀ ਧੀ ਨੇ ਤਲਵਾਰਬਾਜ਼ੀ ਤੇ ਮਾਰਸ਼ਲ ਆਰਟਸ `ਚ ਮਾਰੀਆਂ ਮੱਲ੍ਹਾਂ ਪਰ ਮਜ਼ਬੂਰੀ ਕਰਕੇ ਹੁਣ ਲਾਣੀ ਪੈ ਰਹੀ ਰੇਹੜੀ
Amritsar Girl Video: ਪਰਨੀਤ ਕੌਰ ਨੇ ਦੱਸਿਆ ਕਿ ਉਸਨੇ ਇਹ ਮਾਰਸ਼ਲ ਆਰਟ ਅਤੇ ਤਲਵਾਰਬਾਜ਼ੀ ਦਾ ਹੁਨਰ ਘਰਿੰਡਾ ਪਿੰਡ ਦੇ ਸਕੂਲ ਚੋਂ ਸਿੱਖਿਆ ਸੀ ਤੇ ਜਦੋਂ ਵੀ ਉਸ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਟੂਰਨਾਮੈਂਟ ਲਈ ਜਾਣਾ ਹੁੰਦਾ ਸੀ ਤਾਂ ਉਸਦੇ ਪਿਤਾ ਕਰਜਾ ਚੁੱਕ ਕੇ ਉਸਨੂੰ ਭੇਜਦੇ ਸਨ ਪਰ ਅੱਜ ਉਸ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਤੇ ਉਹ ਕਰਜ਼ਾ ਉਤਾਰਨ ਦੇ ਲਈ ਅੱਜ ਉਸ ਨੂੰ ਇਹ ਚਾਹ ਦੀ ਤੇ ਪਰੌਂਠਿਆਂ ਦੀ ਰੇੜੀ ਲਾਣੀ ਪਈ ਅੱਜ ਸੜਕ ਤੇ ਖਲੋ ਕੇ ਉਹ ਆਪਣਾ ਕਾਰੋਬਾਰ ਕਰ ਰਹੀ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ।