Amritsar Girl: 14 ਸਾਲ ਦੀ ਅਵਿਨੂਰ ਕੌਰ ਨੇ ਸੰਤੂਰ ਸਾਜ਼ ਵਜਾ ਕੇ ਲੋਕ ਨੂੰ ਬਣਾਇਆ ਆਪਣਾ ਫੈਨ
Amritsar Girl: ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੀ ਰਹਿਣ ਵਾਲੀ 14 ਸਾਲ ਦੀ ਬੱਚੀ ਅਵਿਨੂਰ ਕੌਰ ਬਹੁਤ ਸੁਰ ਵਿੱਚ ਸੰਤੂਰ ਸਾਜ ਵਜਾਉਦੀ ਹੈ। ਲੋਕਾਂ ਵੱਲੋਂ ਉਸ ਦੀਆਂ ਵੀਡਿਉ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੰਤੂਰ ਸਾਜ ਨੂੰ ਅੱਜ ਦੇ ਯੁਗ ਵਿੱਚ ਕਈ ਲੋਕ ਇਸ ਨੂੰ ਜਾਣ ਹੀ ਨਹੀਂ। ਪੰਜਾਬ ਦੇ ਵਿੱਚ ਇਹ ਸਾਜ ਬੜੀ ਘੱਟ ਵੇਖਣ ਨੂੰ ਮਿਲਦਾ ਹੈ । ਜਿੱਥੇ ਅੱਜ ਦੇ ਯੁੱਗ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਵੈਸਟਰਨ ਮਿਊਜਿਕ ਨੂੰ ਸੁਣਨ ਦਾ ਸ਼ੌਂਕ ਰੱਖਦੀ। ਉੱਥੇ ਹੀ ਇਸ ਪੰਜਾਬ ਦੀ ਧੀ ਨੇ ਭਾਰਤੀ ਕਲਾਸਿਕਲ ਅਤੇ ਫੌਕ ਮਿਊਜਿਕ ਦੇ ਦਿਲਚਸਪੀ ਦਿਖਾਈ ਅਤੇ ਕੁਝ ਅਲੱਗ ਵਜਾਉਣ ਬਾਰੇ ਸੋਚਿਆ।