Amritsar Chori News: ਸਸਕਾਰ `ਤੇ ਜਾਣਾ ਪਿਆ ਮਹਿੰਗਾ ਦਿਨ-ਦਿਹਾੜੇ ਸੁਨਿਆਰੇ ਦੇ ਘਰ ਹੋਈ 70 ਲੱਖ ਦੀ ਚੋਰੀ
Amritsar Chori News: ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਤਕਰੀਬਨ 70 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲੇ ਕਿਸੇ ਦੇ ਅੰਤਿਮ ਸਸਕਾਰ ਲਈ ਗਏ ਹੋਏ ਸਨ ਤੇ ਪਿੱਛੋਂ ਇੱਕ ਚੋਰ ਜੋ ਕਿ ਉਹਨਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਆਉਂਦਾ ਹੈ ਤੇ ਤਕਰੀਬਨ 70 ਲੱਖ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਜਾਂਦਾ। ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ।