Amritsar News: ਰੈਸਲਰ ਖਲੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
Amritsar News: ਰੈਸਲਰ ਖਲੀ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਡੀ ਇੱਕ ਨਵੀਂ ਫਿਲਮ ਆ ਰਹੀ ਹੈ। ਉਸ ਦੀ ਸਾਰੀ ਸਟਾਰਕਾਸਟ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ ਹੈ। ਉਹਨਾਂ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਬੜੇ ਚਿਰ ਦਾ ਮੇਰਾ ਮਨ ਸੀ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਵਾਂ ਪਰ ਰੁਝੇਵਿਆਂ ਕਾਰਨ ਮੇਰੇ ਕੋਲੋਂ ਨਹੀਂ ਸੀ ਆਇਆ ਜਾ ਰਿਹਾ ਪਰ ਮੈਂ ਅੱਜ ਬਹੁਤ ਹੀ ਵਡਭਾਗਾ ਮਹਿਸੂਸ ਕਰ ਰਿਹਾ ਹਾਂ।