ਇਟਲੀ `ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਉਤੇ ਟੁੱਟਿਆਂ ਦੁੱਖਾਂ ਦਾ ਪਹਾੜ
Amritsar News: ਕਰੀਬ 3 ਸਾਲ ਪਹਿਲਾਂ ਰੋਜੀ ਰੋਟੀ ਦੀ ਤਲਾਸ਼ ਵਿੱਚ ਇਟਲੀ ਗਏ ਪੰਜਾਬ ਦੇ ਇਕ ਨੌਜਵਾਨ ਦੀ ਉਥੇ ਬੀਤੇ ਦਿਨ੍ਹੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਬੀਤੇ ਦਿਨੀ ਇਟਲੀ ਵਿੱਚ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਵਾਲੀ, ਥਾਣਾ ਬਿਆਸ ਜਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਨਿਰਮਲ ਸਿੰਘ ਰੋਜੀ ਰੋਟੀ ਲਈ ਇਟਲੀ ਪਹੁੰਚਿਆ ਸੀ, ਇਸ ਦੌਰਾਨ ਪੇਪਰਾਂ ਦੀ ਆਸ ਵਿੱਚ ਉਹ ਆਪਣੀ ਮੰਜ਼ਿਲ ਤੇ ਜਾ ਰਿਹਾ ਸੀ ਪਰ ਉਥੇ ਨਹੀਂ ਪਹੁੰਚ ਸਕਿਆ।