Darbar Sahib: ਵਰ੍ਹਦੇ ਮੀਂਹ `ਚ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ
Darbar Sahib: ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਵਧਦੀ ਗਰਮੀ ਤੋਂ ਮੀਂਹ ਪੈਣ ਦੇ ਕਾਰਨ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਵਰ੍ਹਦੇ ਮੀਂਹ ਵਿੱਚ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਵੀ ਮਿਲਿਆ। ਬਰਸਾਤ ਨਾਲ ਭਾਵੇਂ ਦਰਬਾਰ ਸਾਹਿਬ ਦੀ ਪਰਿਕ੍ਰਮਾ ਅੰਦਰ ਪਾਣੀ ਭਰ ਗਿਆ, ਪਰ ਸੰਗਤ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਰਹੀ। ਸੰਗਤ ਫਿਰ ਵੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਂਦੀ ਵੇਖੀ ਗਈ।