Anandpur Sahib: ਅੱਤ ਦੀ ਗਰਮੀ ਪੈਣ ਕਾਰਨ ਲੀਚੀ ਦੀ ਫਸਲ ਹੋਈ ਖਰਾਬ
Anandpur Sahib: ਦੇਸ਼ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਪੂਰਾ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਗਰਮੀ ਦਾ ਅਸਰ ਫਲਾਂ ਅਤੇ ਸਬਜ਼ੀਆਂ ਤੇ ਵੀ ਪੈ ਰਿਹਾ ਹੈ । ਗੱਲ ਕੀਤੀ ਜਾਵੇ ਲੀਚੀ ਦੀ ਫਸਲ ਦੀ ਤਾਂ ਇਸ ਕੜਾਕੇ ਦੀ ਪੈ ਰਹੀ ਗਰਮੀ ਦੇ ਕਾਰਨ ਲੀਚੀ ਦੀ ਫਸਲ ਪ੍ਰਭਾਵਿਤ ਹੋਈ ਹੈ । ਇਸ ਗਰਮੀ ਦੇ ਕਾਰਨ ਲੀਚੀ ਫਟਣੀ ਸ਼ੁਰੂ ਹੋ ਗਈ ਹੈ ਅਤੇ ਕਿਤੇ ਨਾ ਕਿਤੇ ਲੀਚੀ ਦਾ ਝਾੜ ਵੀ ਬਹੁਤ ਘੱਟ ਹੈ ।