Pathankot News: ਪਠਾਨਕੋਟ ਦੇ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾ `ਚ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ
Pathankot News: ਪਠਾਨਕੋਟ ਦੇ ਢਾਕੀ 'ਚ ਧਮਕੀ ਭਰੇ ਪੱਤਰ ਸੁੱਟਣ ਵਾਲੇ ਸਾਜ਼ਿਸ਼ਕਰਤਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਜ਼ਿਸ਼ਕਰਤਾ ਨੇ ਧਮਕੀ ਭਰੇ ਪੱਤਰ ਸੁੱਟੇ ਸਨ, ਜਿਸ ਵਿੱਚ ਲਿਖਿਆ ਸੀ ਕਿ ਪਠਾਨਕੋਟ ਦੇ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਉਡਾ ਦਿੱਤਾ ਜਾਵੇਗਾ। ਪੁਲਿਸ ਨੂੰ ਸੂਚਿਤ ਕਰਨ ਵਾਲਾ ਵਿਅਕਤੀ ਨੇ ਹੀ ਅਸਲ ਸਾਜਿਸ਼ਕਰਤਾ ਨਿੱਕਲਿਆ ਹੈ। ਦੋਸ਼ੀ ਨੇ ਖੁੱਦ ਹੀ ਦੁਕਾਨ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਧਮਕੀ ਭਰੇ ਪੱਤਰ ਸੁੱਟ ਕੇ ਖੁਦ ਪੁਲਿਸ ਨੂੰ ਸੂਚਿਤ ਕੀਤਾ।