Nabha Bandh: ਨਾਭਾ ਸ਼ਹਿਰ `ਚ ਬੰਦ ਦਾ ਪੂਰਨ ਅਸਰ, ਸੜਕਾਂ `ਤੇ ਕਿਸਾਨਾਂ ਨੇ ਲਗਾਏ ਨਾਕੇ
Nabha Bandh: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਨਾਭਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪੂਰਨ ਰੂਪ ਵਿੱਚ ਬੰਦ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਇਸ ਬੰਦ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ, ਕਈ ਯਾਤਰੀ ਵੀ ਪਰੇਸ਼ਾਨ ਜਿਨ੍ਹਾਂ ਨੇ ਕਾਫੀ ਦੂਰ ਦੁਰਾਡੇ ਜਾਣਾ ਸੀ।