Sidhu brother Name: ਬਲਕੌਰ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਰੱਖਿਆ ਨਾਂਅ...
Sidhu brother Name: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ (17 ਮਾਰਚ) ਬੱਚੇ ਨੂੰ ਜਨਮ ਦਿੱਤਾ ਹੈ। ਨਵ ਜਨਮੇ ਬੱਚੇ ਦੇ ਨਾਂਅ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਸਨ। ਪਰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਘਰ ਆਏ ਨਵੇਂ ਬੱਚੇ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੋਵੇਗਾ। ਬਲਕੌਰ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਵਾਪਿਸ ਪਰਤ ਆਇਆ ਹੈ, ਉਹ ਬਿਲਕੁਲ ਸਿੱਧੂ ਵਾਂਗ ਦਿੱਸਦਾ ਹੈ। ਇਸ ਲਈ ਅਸੀਂ ਉਸ ਦਾ ਨਾਂਅ ਸ਼ੁਭਦੀਪ ਰੱਖਣ ਦਾ ਫੈਸਲਾ ਲਿਆ ਹੈ।