Bathinda News: ਖਾਲਿਸਤਾਨ ਦੇ ਨਾਮ ਤੇ 6 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ 3 ਕਾਬੂ
Bathinda News: ਬਠਿੰਡਾ 'ਚ ਪੈਂਦੇ ਫੂਲ ਵਿੱਚ ਇੱਕ ਵਿਅਕਤੀ ਵੱਲੋਂ ਚਿੱਠੀ ਰਾਹੀਂ ਆਪਣੇ ਮਾਲਿਕ ਤੋਂ ਖਾਲਿਸਤਾਨ ਦੇ ਨਾਮ ਤੇ 6 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਮਾਮਲੇ ਸਹਾਮਣੇ ਆਇਆ ਹੈ। ਇਸ ਮਾਮਲੇ ਵਿੱਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਆਰੋਪੀ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਲਿਕ ਤੋਂ ਚਿੱਠੀ ਅਤੇ ਫੋਨ ਰਾਹੀਂ 6 ਲੱਖ ਰੁਪਏ ਦੀ ਫਰੌਤੀ ਮੰਗੀ ਅਤੇ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੱਤੀ।