Bathinda News: ਪਿੰਡ ਪਥਾਰਾਲਾ `ਚ 2 ਧਿਰਾਂ ਵਿਚਾਲੇ ਫਾਇਰਿੰਗ, ਇੱਕ ਵਿਅਕਤੀ ਦੀ ਹੋਈ ਮੌਤ
Bathinda News: ਬਠਿੰਡਾ 'ਚ ਪੈਂਦੇ ਪਿੰਡ ਪਥਾਰਾਲਾ ਵਿਖੇ ਬੀਤੀ ਰਾਤ ਦਿਵਾਲੀ ਦੇ ਮੌਕੇ ਉੱਤੇ ਪਟਾਕੇ ਚਲਾਉਣ ਨੂੰ ਲੈ ਕੇ ਦੋ ਧੜਿਆਂ ਵਿੱਚ ਗੋਲੀ ਚੱਲ ਦਾ ਮਾਮਲਾ ਸਹਾਮਣੇ ਆਇਆ ਹੈ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 2 ਜ਼ਖ਼ਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਉੱਤੇ ਪੁਹੰਚਕੇ ਪਰਿਵਾਰਾਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।