Patiala News: ਵਾਰਡ 34 `ਚ ਭਾਜਪਾ ਉਮੀਦਵਾਰ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼
Patiala News: ਪਟਿਆਲਾ ਦੇ ਵਾਰਡ ਨੰਬਰ 34 ਵਿੱਚ ਵੀ ਹੰਗਾਮਾ ਹੋਇਆ ਹੈ। ਬੀਜੇਪੀ ਉਮੀਦਵਾਰ ਸੁਸ਼ੀਲ ਨਈਅਰ ਨੇ ਖੁਦ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕ ਲਿਆ। ਪੁਲਿਸ ਉਨ੍ਹਾਂ ਨੂੰ ਵੀ ਆਪਣੇ ਨਾਲ ਲੈ ਗਈ। ਉਨ੍ਹਾਂ ਦਾ ਦੋਸ਼ ਸੀ ਕਿ ਉਥੇ ਕੁਝ ਲੋਕ ਜਾਅਲੀ ਵੋਟਾਂ ਪਾ ਰਹੇ ਹਨ। ਮੌਕੇ 'ਤੇ ਐਂਬੂਲੈਂਸ ਵੀ ਪਹੁੰਚ ਗਈ ਹੈ। ਭਾਜਪਾ ਆਗੂ ਜੈਇੰਦਰ ਕੌਰ ਵੀ ਮੌਕੇ ’ਤੇ ਪਹੁੰਚ ਗਏ ਹਨ।