Ludhiana News: ਲੁਧਿਆਣਾ `ਚ ਕਾਰੋਬਾਰੀ ਦੀ ਡੰਡਿਆਂ ਨਾਲ ਕੁੱਟਮਾਰ, ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ
Ludhiana News: ਲੁਧਿਆਣਾ ਵਿੱਚ ਬੀਤੀ ਰਾਤ ਇੱਕ ਸਾਇਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਦੇ ਮਾਲਕ 'ਤੇ ਉਸਦੇ ਗੁਆਂਢੀਆਂ ਅਤੇ ਉਸਦੇ ਵਰਕਰਾਂ ਨੇ ਬੁਰੀ ਤਰ੍ਹਾਂ ਕੁੱਟਿਆ। ਫੈਕਟਰੀ ਦੇ ਬਾਹਰ ਖੜ੍ਹੀ ਆਰਟਿਕਾ ਕਾਰ ਦੀ ਵੀ ਭੰਨਤੋੜ ਕੀਤੀ ਗਈ। ਹਮਲਾ ਫੈਕਟਰੀ ਦੀ ਲੇਬਰ ਵੱਲੋਂ ਆਪਣੇ ਘਰ ਸਾਹਮਣੇ ਗੱਡੀਆਂ ਖੜ੍ਹੀਆਂ ਕਰਨ ਨੂੰ ਲੈਕੇ ਕੀਤਾ ਗਿਆ।