1992 Encounter Case: CBI ਕੋਰਟ ਨੇ Encounter ਮਾਮਲੇ `ਚ ਸਾਬਕਾ DSP ਸਮੇਤ 2 ਥਾਣੇਦਾਰਾਂ ਨੂੰ ਸੁਣਾਈ ਉਮਰ ਕੈਦ
1992 Encounter Case: ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮਨਜੋਤ ਕੌਰ ਨੇ ਸੀਬੀਆਈ ਬਨਾਮ ਸੁਰਿੰਦਰਪਾਲ ਸਿੰਘ ਕੇਸ ਵਿਚ ਤਤਕਾਲੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਕੈਦ ਤੇ ਚਾਰ ਲੱਖ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਸੁਰਿੰਦਰਪਾਲ ਸਿੰਘ ਨੇ ਸਾਲ 1992 ਵਿਚ ਅਜ਼ਾਦੀ ਘੁਲਾਟੀਏ ਸੁਲੱਖਣ ਸਿੰਘ ਭਕਨਾ ਤੇ ਉਸ ਦੇ ਜਵਾਈ ਪ੍ਰਿੰਸੀਪਲ ਸੁਖਦੇਵ ਨੂੰ ਘਰੋਂ ਅਗ਼ਵਾ ਕੀਤਾ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਕੋਈ ਉਘ-ਸੁੱਘ ਨਹੀਂ ਲੱਗਾ। ਅਦਾਲਤ ਨੇ ਉਸ ਨੂੰ ਲੰਘੇ ਬੁਧਵਾਰ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।