ਲੁਧਿਆਣਾ ਰੋਜ਼ ਗਾਰਡਨ ਨੇੜੇ ਮੋਬਾਇਲ ਦੀ ਲੁੱਟ ਦੀ ਵਾਰਦਾਤ ਘਟਨਾ ਦੀ ਸੀ.ਸੀ.ਟੀ.ਵੀ.ਆਈ ਸਾਹਮਣੇ
Ludhiana News: ਲੁਧਿਆਣਾ ਸ਼ਹਿਰ ਵਿੱਚ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦਿਨ ਦਿਹਾੜੇ ਇੱਕ ਮੋਟਰਸਾਈਕਲ ਸਵਾਰ ਖੋਹ ਕਰਨ ਵਾਲੇ ਨੇ ਰੋਜ਼ ਗਾਰਡਨ ਦੇ ਨਜ਼ਦੀਕ ਪੈਦਲ ਜਾ ਰਹੀ ਲੜਕੀ ਦਾ ਫੋਨ ਲਿਆ ਅਤੇ ਉਸਨੂੰ ਵੀ ਨਾਲ ਹੀ ਘੜੀਸ ਕੇ ਲੈ ਗਿਆ ਸਾਰੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ।