Cm Mann To Sidhu: ਮੁੱਖ ਮੰਤਰੀ ਮਾਨ ਨੇ ਸਿੱਧੂ `ਤੇ ਸਾਧੇ ਨਿਸ਼ਾਨੇ; ਬੋਲੇ-ਸਿੱਧੂ ਤਾਂ ਵਿਆਹ ਮੌਕੇ ਲੈਣ-ਦੇਣ ਵਾਲੇ ਸੂਟ ਵਰਗਾ..
Cm Mann To Sidhu: ਮੁੱਖ ਮੰਤਰੀ ਮਾਨ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੇਲਾ ਬੈਠ ਚੁੱਕਾ ਸਿਆਸਤਦਾਨ ਦੱਸਦਿਆਂ ਕਿਹਾ ਕਿ ਇਹ ਆਗੂ ਜਿਹੜੀ ਵੀ ਪਾਰਟੀ ਵਿੱਚ ਜਾਂਦਾ ਹੈ, ਉਸ ਪਾਰਟੀ ਲਈ ਬੋਝ ਬਣ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਵਿਆਹ ਵਿੱਚ ਲੈਣ-ਦੇਣ ਵਾਲੇ ਸੂਟ ਵਾਂਗ ਹੈ ਪਰ ਕਾਂਗਰਸ ਦੀ ਮਾੜੀ ਕਿਸਮਤ...ਉਨ੍ਹਾਂ ਨੇ ਇਹ ਸੂਟ ਖੋਲ੍ਹ ਲਿਆ ਹੈ ਹੁਣ ਉਹ ਸੂਟ ਨਾ ਮੁੜ ਲਿਫਾਫੇ ਵਿੱਚ ਪਾਇਆ ਜਾ ਰਿਹਾ ਹੈ ਤੇ ਨਾ ਹੀ ਸਵਾਇਆ ਜਾ ਰਿਹਾ ਹੈ।