Dhuri News: ਨਹਿਰੀ ਪਟਵਾਰੀ ਯੂਨੀਅਨ ਦਾ ਸਰਕਾਰ ਖਿਲਾਫ ਸੰਘਰਸ਼ ਜਾਰੀ, CM ਮਾਨ ਦੇ ਹਲਕੇ `ਚ ਕੱਢਣਗੇ ਰੋਸ ਰੈਲੀ
Dhuri News: ਨਹਿਰੀ ਪਟਵਾਰ ਯੂਨੀਅਨ ਵੱਲੋਂ ਧੂਰੀ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਨਹਿਰੀ ਪਟਵਾਰੀਆਂ ਨੂੰ ਮੁਅੱਤਲ ਕਰਨ, ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਜਾਰੀ ਕਰਨ ਅਤੇ ਨਹਿਰੀ ਪਟਵਾਰੀਆਂ ਦੀਆਂ ਤਨਖਾਹਾਂ ਵਿੱਚੋਂ ਮੋਟੀ ਰਕਮ ਕੱਟਣ ਵਿਰੁੱਧ ਵਿਧਾਨ ਸਭਾ ਹਲਕਾ ਧੂਰੀ ਵਿਖੇ ਨਹਿਰੀ ਪਟਵਾਰ ਯੂਨੀਅਨ ਅਤੇ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ ਇੱਕ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ।