Dil-Luminati Concert: ਦਿੱਲੀ `ਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਦੀ ਪੂਰੀ ਦੁਨੀਆਂ ਵਿੱਚ ਧੂਮ
Dil-Luminati Concert: ਦਿਲਜੀਤ ਦੋਸਾਂਝ ਦਾ 'Dil-Luminati' ਕੰਸਰਟ 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋ ਰਿਹਾ ਹੈ। ਅਜਿਹੇ 'ਚ ਫੈਨਜ਼ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਹਨ। ਦਿਲਜੀਤ ਦਿੱਲੀ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਦੇਰ ਰਾਤ ਸ਼ੋਅ ਵਾਲੀ ਥਾਂ ਤੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਦੀ ਟੀਮ ਨੇ ਸ਼ੇਅਰ ਕੀਤਾ ਹੈ।