Duri Protest: 168 ਡੀਪੀਈ TET ਪਾਸ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ `ਤੇ ਚੜੇ
Teacher Protest: ਧੂਰੀ 'ਚ 168 ਡੀਪੀਈ ਟੈਟ ਪਾਸ ਅਧਿਆਪਕ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਬਾਹਰ ਪਾਣੀ ਵਾਲੀ ਟੈਂਕੀ ਉਪਰ ਚੜ ਕੇ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂ ਨੇ ਦੱਸਿਆ ਕਿ ਜਾਣ ਬੁੱਝ ਕੇ ਕੋਰਟ ਵਿਚ ਵਿਭਾਗ ਵੱਲੋਂ ਸਾਡੇ ਖਿਲਾਫ ਮਾੜਾ ਪੱਖ ਰੱਖਿਆ ਜਾਂਦਾ ਹੈ ਜਿਸ ਨਾਲ ਸਾਡੀ ਭਾਰਤੀ ਪੂਰੀ ਨਹੀਂ ਚੜਦੀ ਅਤੇ ਸਾਨੂੰ ਧੱਕੇ ਖਾਣ ਲਈ ਮਜ਼ਬੂਰ ਕੀਤੀ ਜਾ ਰਿਹਾ। ਇੱਕ ਪਾਸੇ ਤਾਂ ਵਿਧਾਨ ਸਭਾ ਵਿਚ ਮੁੱਖ ਮੰਤਰੀ ਕਿਹਾ ਰਹੇ ਹਨ ਕਿ 2 ਸਾਲ ਵਿੱਚ ਅਸੀਂ ਹਜ਼ਾਰਾਂ ਨੌਕਰੀਆਂ ਵੰਡੀਆਂ ਹਨ । ਪਰ ਸਾਨੂੰ ਸਟੇਸ਼ਨ ਅਲਾਟ ਹੋਣ ਤੋਂ ਵੀ ਬਾਅਦ ਵੀ ਸਾਡੀ ਭਾਰਤੀ ਨੂੰ ਮੁਕੰਮਲ ਨਹੀਂ ਕੀਤਾ ਗਿਆ ਅਤੇ ਨਾਂ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ।