Drug News: ਨਸ਼ਿਆਂ ਦੇ ਮੁੱਦੇ ਨੂੰ ਲੈ ਕੇ PPCC ਪ੍ਰਧਾਨ ਰਾਜਾ ਵੜਿੰਗ ਦਾ ਬਿਆਨ
Drug News: ਸੂਬੇ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਲਗਾਤਰ ਪੰਜਾਬ ਦੀ ਮੌਜੂਦਾਂ ਸਰਕਾਰ ਸਵਾਲਾਂ ਵਿੱਚ ਘਿਰ ਰਹੀ ਹੈ। ਇੱਕ ਰਿਪੋਰਟ ਮੁਤਾਬਕ ਪਿਛਲੇ 15 ਦਿਨਾਂ ਵਿੱਚ ਪੰਜਾਬ ਵਿੱਚ 15 ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਇੱਥੇ ਹੀ ਬਸ ਨਹੀਂ ਇਹ ਮਾਮਲੇ ਸਹਾਮਣੇ ਆਉਣ ਤੋਂ ਬਾਅਦ ਕਈ ਹੋਰ ਨਸ਼ੇ ਨਾਲ ਮੌਤ ਦੇ ਮਾਮਲੇ ਸਹਾਮਣੇ ਆ ਚੁੱਕੇ ਹਨ। ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦਰਮਿਆਨ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।