Barnala News: ਕਿਸਾਨਾਂ ਦੇ ਸੰਘਰਸ਼ ਸਦਕਾ ਇੰਮੀਗ੍ਰੇਸ਼ਨ ਏਜੰਟ ਨੇ ਪੀੜਤ ਨੂੰ ਵਾਪਸ ਕੀਤੇ ਸਾਢੇ 17 ਲੱਖ
Barnala News: ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ 13 ਮਈ ਨੂੰ ਬਰਨਾਲਾ ਸ਼ਹਿਰ ਵਿੱਚ ਕਿਸਾਨਾਂ ਅਤੇ ਵਪਾਰੀਆਂ ਵਿੱਚ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਪੂਰੇ ਮਾਮਲੇ ਵਿੱਚ ਪਿੰਡ ਸ਼ਹਿਣਾ ਦੇ ਇੱਕ ਪਰਿਵਾਰ ਨੇ ਆਪਣੇ ਲੜਕੇ ਨੂੰ ਬਰਨਾਲਾ ਦੇ ਇੱਕ ਏਜੰਟ ਰਾਹੀਂ 22.5 ਲੱਖ ਰੁਪਏ ਵਿੱਚ ਇੰਗਲੈਂਡ ਭੇਜਿਆ ਸੀ। ਪਰ ਉਸ ਨੂੰ ਕੋਈ ਨਾ ਵਰਕ ਪਰਮਿਟ ਤੇ ਨਾ ਪੱਕੀ ਨੌਕਰੀ ਮਿਲੀ ਸੀ ਜਿਸ ਦੇ ਖਿਲਾਫ ਅਸੀਂ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।