Vicky Dhaliwal: ਗੱਡੀ ਸਮੇਤ ਨਹਿਰ ਵਿੱਚ ਡਿੱਗਿਆ ਬਜ਼ੁਰਗ ਜੋੜਾ, ਇਸ ਪੰਜਾਬੀ ਗਾਇਕ ਨੇ ਬਚਾਈ ਜਾਨ
Vicky Dhaliwal: ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਵਿੱਚ ਇੱਕ ਪੰਜਾਬ ਗੀਤਕਾਰ-ਗਾਇਕ ਵਿੱਕੀ ਧਾਲੀਵਾਲ ਹੈ। ਜਾਣਕਾਰੀ ਮੁਤਾਬਿਕ ਗੀਤਕਾਰ ਵਿੱਕੀ ਧਾਲੀਵਾਲ ਆਪਣੇ ਇੱਕ ਸ਼ੋਅ ਲਈ ਜਲੰਧਰ ਨੇੜੇ ਭਾਖੜਾ ਨਹਿਰ ਦੇ ਕੋਲ ਦੀ ਲੰਘ ਰਹੇ ਸਨ, ਉਦੋਂ ਹੀ ਵਿੱਕੀ ਧਾਲੀਵਾਲ ਭਾਖੜਾ ਨਹਿਰ ਵਿੱਚ ਕਾਰ ਸਣੇ ਡਿੱਗੇ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਉਂਦੇ ਹਨ ਅਤੇ ਖੁਦ ਪਾਣੀ ਵਿੱਚ ਉਤਰ ਕੇ ਉਨ੍ਹਾਂ ਨੂੰ ਪਾਣੀ ਚੋਂ ਬਾਹਰ ਕੱਢਦੇ ਹਨ।