Lok Sabha Election: ਚੋਣ ਕਮਿਸ਼ਨ 15 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਕਰ ਸਕਦਾ ਐਲਾਨ!
Lok Sabha Election: ਚੋਣ ਕਮਿਸ਼ਨ 15 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਇਸ ਤਿਆਰੀ ਤਹਿਤ ਚੋਣ ਕਮਿਸ਼ਨ 11 ਮਾਰਚ ਨੂੰ ਆਪਣੇ ਸਾਰੇ 2 ਹਜ਼ਾਰ ਆਬਜ਼ਰਵਰਾਂ ਨਾਲ ਮੀਟਿੰਗ ਕਰੇਗਾ। ਦੇਸ਼ ਭਰ ਤੋਂ ਆਉਣ ਵਾਲੇ ਇਹ ਅਬਜ਼ਰਵਰ ਪੁਲਿਸ, ਸਿਵਲ ਅਤੇ ਹੋਰ ਸੇਵਾਵਾਂ ਨਾਲ ਜੁੜੇ ਹੋਏ ਹਨ। ਮੀਟਿੰਗ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਜੰਮੂ-ਕਸ਼ਮੀਰ ਵਿੱਚ 12 ਅਤੇ 13 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਦਾ ਦੌਰਾ ਕਰੇਗਾ। ਚੋਣਾਂ ਦੇ ਐਲਾਨ ਤੋਂ ਪਹਿਲਾਂ ਕਿਸੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਇਹ ਉਨ੍ਹਾਂ ਦਾ ਆਖਰੀ ਦੌਰਾ ਹੋਣ ਦੀ ਸੰਭਾਵਨਾ ਹੈ।