Faridkot Bandh: ਬਜ਼ਾਰ ਬੰਦ ਕਰਵਾਉਣ ਮੌਕੇ ਸਿੱਖਿਆ ਅਫਸਰ ਅਤੇ ਕਿਸਾਨਾਂ ਦੀ ਹੋਈ ਬਹਿਸ
Faridkot Bandh: ਪੰਜਾਬ ਬੰਦ ਦੇ ਸੱਦੇ ਮੌਕੇ ਕਿਸਾਨ ਜਥੇਬੰਦੀ ਵੱਲੋਂ ਬਜ਼ਾਰ, ਬੈਕਾਂ ਤੋਂ ਇਲਾਵਾ ਸਰਕਾਰੀ ਅਦਾਰੇ ਬੰਦ ਕਰਵਾਏ ਜਾ ਰਹੇ ਸਨ। ਇਸੇ ਦੌਰਾਨ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਦੇ ਦਫਤਰ ਪੁੱਜੇ ਕਿਸਾਨਾਂ ਵੱਲੋਂ ਜਦੋਂ ਦਫਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਬਲਾਕ ਅਫਸਰ ਅਤੇ ਕਿਸਾਨਾਂ ਵਿਚਕਾਰ ਤਕਰਾਰ ਹੋ ਗਈ, ਜੋ ਗਾਲੀ ਗਲੋਚ ਤੱਕ ਪੁੱਜ ਗਈ। ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਏ ਹੈ ਕਿ ਉਨ੍ਹਾਂ ਵੱਲੋਂ ਜਦੋਂ ਸਿੱਖਿਆ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਕਿਸਾਨਾਂ ਬਾਰੇ ਅਪਸ਼ਬਦ ਕਹੇ ਗਏ।