Delhi Mahapanchayat: ਦਿੱਲੀ ਮਹਾਂਪੰਚਾਇਤ ਲਈ ਅੰਮ੍ਰਿਤਸਰ ਤੋਂ ਕਿਸਾਨ ਹੋਏ ਰਵਾਨਾ
Delhi Mahapanchayat: 14 ਮਾਰਚ ਨੂੰ ਦਿੱਲੀ ਵਿਖੇ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਖਿੱਚੀ ਤਿਆਰੀ ਲਈ ਹੈ। ਕਿਸਾਨਾਂ ਨੇ ਅੱਜ ਤੋਂ ਹੀ ਦਿੱਲੀ ਜਾਣ ਸ਼ੁੁਰੂ ਕਰ ਦਿੱਤਾ ਹੈ। ਕਿਸਾਨਾਂ ਇਸ ਵਾਰ ਉਹ ਦਿੱਲੀ ਬਾਏ ਰੋਡ ਜਾ ਟਰੈਕਟਰਾਂ ਦੇ ਰਾਹੀ ਨਹੀਂ ਜਾਣਗੇ ਸਗੋਂ ਰੇਲ ਅਤੇ ਬੱਸਾਂ ਰਾਹੀ ਜਾਣਗੇ। ਦਿੱਲੀ ਮਹਾਂਪੰਚਾਇਤ ਨੂੰ ਸਫਲ ਬਣਾਉਣ ਲਈ ਦੇਸ਼ਭਰ ਦੀਆਂ ਕਿਸਾਨ ਜੱਥੇਬੰਦੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ।