Kisan Andloan: ਕਿਸਾਨਾਂ ਨੇ 29 ਫਰਵਰੀ ਤੱਕ ਟਾਲਿਆ ਦਿੱਲੀ ਕੂਚ ਦਾ ਫ਼ੈਸਲਾ
Kisan Andloan : ਕਿਸਾਨਾਂ ਨੇ ਦਿੱਲੀ ਮਾਰਚ ਦਾ ਫੈਸਲਾ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੀਤਾ। ਪੰਧੇਰ ਨੇ ਕਿਹਾ ਕਿ ਇਸ ਦੌਰਾਨ ਕਿਸਾਨ ਹਰਿਆਣਾ ਹੱਦਾਂ 'ਤੇ ਡਟੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਨਤਕ ਸਮਰਥਨ ਲਈ ਕਿਸਾਨ 24 ਫਰਵਰੀ ਨੂੰ ਮੋਮਬੱਤੀ ਮਾਰਚ, 25 ਨੂੰ ਸੈਮੀਨਾਰ, 26 ਨੂੰ ਪਿੰਡ-ਪਿੰਡ ਜਾਗਰੂਕਤਾ, 27 ਨੂੰ ਭਾਈਵਾਲ ਜਥੇਬੰਦੀਆਂ ਨਾਲ ਮੀਟਿੰਗਾਂ, 28 ਨੂੰ ਕਾਨਫਰੰਸ ਅਤੇ 28 ਨੂੰ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।