Fazilka News: ਭਾਰਤ ਪਾਕ ਸਰਹੱਦ `ਤੇ ਪੜ੍ਹੇ ਲਿਖੇ ਨੌਜਵਾਨ ਨੇ ਖੋਲੀ ਚਾਹ ਦੀ ਦੁਕਾਨ , ਲੋਕਾਂ ਲਈ ਬਣੀ ਆਕਰਸ਼ਣ ਦਾ ਕੇਂਦਰ
Fazilka News: ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡ 'ਚ ਇਕ ਆਈ.ਟੀ.ਆਈ ਪਾਸ ਨੌਜਵਾਨ ਨੇ ਚਾਹ ਦੀ ਦੁਕਾਨ ਖੋਲ੍ਹੀ ਹੈ। ਇਹ ਦੁਕਾਨ ਨਵੀਂ ਨਹੀਂ ਹੈ ਬਲਕਿ ਕਈ ਸਾਲ ਪੁਰਾਣੀ ਹੈ। ਪਰ ਹੁਣ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵੀ ਜਦੋਂ ਆਈ.ਟੀ.ਆਈ. ਪਾਸ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਤਾਂ ਉਸ ਨੇ ਆਪਣੇ ਪਿਤਾ ਦੀ ਜੱਦੀ ਦੁਕਾਨ ਨੂੰ ਸੰਭਾਲ ਲਿਆ ਹੈ। ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਭਾਰਤ ਵਿਚ ਦਾਖਲ ਹੁੰਦੇ ਹੀ ਇਸ ਨੂੰ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਦਾ ਨਾਂ ਦਿੱਤਾ ਗਿਆ ਹੈ, ਜੋ ਭਾਰਤ-ਪਾਕਿਸਤਾਨ ਸਰਹੱਦ 'ਤੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।