Fazilka News: ਫਾਜ਼ਿਲਕਾ `ਚ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਕਾਰ `ਤੇ ਪਲਟੀ
ਮਨਪ੍ਰੀਤ ਸਿੰਘ Tue, 03 Dec 2024-7:13 pm,
Fazilka News: ਫਾਜ਼ਿਲਕਾ ਦੇ ਪਿੰਡ ਲਾਧੂਕਾ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇਕ ਝੋਨੇ ਨਾਲ ਭਰੀ ਟਰਾਲੀ ਇਕ ਕਾਰ ਉੱਤੇ ਪਲਟ ਗਈ ਹੈ। ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਗਨੀਮਤ ਰਹੀ ਕਿ ਕਾਰ ਦੇ ਅੰਦਰ ਕੋਈ ਵੀ ਸਵਾਰੀ ਨਹੀਂ ਬੈਠੀ ਸੀ। ਜਿਸ ਕਾਰਨ ਕਿਸ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋ ਬਚਾਅ ਰਿਹਾ। ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਪਿੰਡ ਲਾਧੂਕਾ 'ਚ ਘਰ ਦੇ ਬਾਹਰ ਇਕ ਕਾਰ ਖੜ੍ਹੀ ਸੀ। ਇਕ ਟਰੈਕਟਰ ਟਰਾਲੀ ਪਿੱਛੇ ਤੋਂ ਆਇਆ ਅਤੇ ਬੇਕਾਬੂ ਹੋ ਕੇ ਕਾਰ ਉੱਤੇ ਪਲਟ ਗਿਆ। ਕਾਰ ਦੇ ਮਾਲਕ ਨੇ ਟਰੈਕਟਰ ਟਰਾਲੀ ਚਾਲਕ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਇਲਜ਼ਾਮ ਲਗਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ ਉੱਤੇ ਟਰਾਲੀ ਪਲਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।