Ferozpur News: ਸਕੂਲ ਦੇ ਬਾਹਰ ਆਪਸ `ਚ ਭਿੜੇ ਵਿਦਿਆਰਥੀ, ਕਲਾਸ `ਚ ਹੋਈ ਸੀ ਬਹਿਸ
Ferozpur News: ਫਿਰੋਜ਼ਪੁਰ ਦੇ ਐੱਮ.ਐੱਲ.ਐੱਮ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਵਿਚਾਲੇ ਖੂਨੀ ਝੜਪ ਹੋਈ ਹੈ। ਇਸ ਦੌਰਾਨ ਇਕ ਜ਼ਖਮੀ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਲਾਸ ਵਿੱਚ ਬੱਚਿਆਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਰਹੀ ਸੀ ਅਤੇ ਅੱਜ ਦੂਜੇ ਗਰੁੱਪ ਦੇ ਬੱਚਿਆਂ ਨੇ ਤਲਵਾਰਾਂ ਅਤੇ ਪਿਸਤੌਲਾਂ ਲੈ ਕੇ ਜ਼ਖਮੀ 10ਵੀਂ ਜਮਾਤ ਦੇ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ।