Lawrence Bishnoi Interview: ਪੰਜਾਬ ਪੁਲਿਸ ਨੇ HC `ਚ ਮੰਨਿਆ ਕਿ ਪੰਜਾਬ `ਚ ਹੋਈ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ- ਗੌਰਵ ਗਿਲਹੋਤਰਾ
Lawrence Bishnoi Interview: ਐਡਵੋਕੇਟ ਗੌਰਵ ਗਿਲੋਹਤਰਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਪ੍ਰਮੋਦ ਕੁਮਾਰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਏ ਤੇ ਉਨ੍ਹਾਂ ਨੇ ਅਦਾਲਤ ਅੰਦਰ ਦੱਸਿਆ ਕਿ ਪਹਿਲਾਂ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਹੈ ਅਤੇ ਦੂਜੀ ਪੰਜਾਬ ਤੋਂ ਬਾਹਰ ਹੋਈ ਹੈ। ਇਸ ਕੇਸ ਵਿੱਚ ਹੋਰ ਕਿਹੜੇ-ਕਿਹੜੇ ਅਧਿਕਾਰੀ ਹਨ, ਇਸ ਬਾਰੇ ਅਜੇ ਤੱਕ ਜਾਂਚ ਚੱਲ ਰਹੀ ਹੈ। ਇਸ ਲਈ 3 ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ।