ਨਵਾਂ ਪ੍ਰਾਜੈਕਟ ਲਿਆਉਣ ਦੀ ਤਿਆਰੀ `ਚ ਗਮਾਡਾ, ਈਕੋ ਸਿਟੀ-2 ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਕੀਤੀ ਜਾਵੇਗੀ ਐਕੁਆਇਰ
ECO City 3: ਨਿਊ ਚੰਡੀਗੜ੍ਹ ਵਿੱਚ ਈਕੋ ਸਿਟੀ-1 ਅਤੇ ਈਕੋ ਸਿਟੀ-2 ਦੀ ਸਫਲਤਾ ਤੋਂ ਬਾਅਦ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਹੁਣ ਈਕੋ ਸਿਟੀ-3 ਦਾ ਪ੍ਰਾਜੈਕਟ ਲਿਆ ਰਹੀ ਹੈ, ਜਿਸ ਲਈ 731 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।
ਈਕੋ ਸਿਟੀ-2 ਦੇ ਨਾਲ ਲੱਗਦੇ ਪਿੰਡ ਰਸੂਲਪੁਰ, ਸਲਾਮਤ ਪੁਰ, ਢੋਡੇ ਮਾਜਰਾ, ਤਕੀਪੁਰ, ਰਾਜਗੜ੍ਹ, ਕਰਤਾਰ ਪੁਰ, ਮਾਜਰਾ ਕੰਸਾਲਾ ਅਤੇ ਹੁਸ਼ਿਆਰਪੁਰ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਸਬੰਧੀ ਜ਼ਮੀਨ ਪ੍ਰਾਪਤੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਪਿੰਡ ਦੇ ਲੋਕਾਂ ਤੋਂ 6 ਜਨਵਰੀ ਤੱਕ ਇਤਰਾਜ਼ ਮੰਗੇ ਗਏ ਹਨ।